ਚੋਰ ਨੇ ਵਿਦੇਸ਼ੀ ਮਹਿਮਾਨ ਵੀ ਨਹੀਂ ਛੱਡਿਆ, ਐਗਜ਼ੀਬਿਸ਼ਨ ’ਚ ਆਏ ਵਿਦੇਸ਼ੀ ਦਾ ਪਾਸਪੋਰਟ, ਲੈਪਟਾਪ ਤੇ ਡਾਲਰ ਲੈ ਕੇ ਹੋਇਆ ਫਰਾਰ
ਐਗਜ਼ੀਬੀਸ਼ਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਜਦ ਝਾਤੀ ਮਾਰੀ ਗਈ ਤਾਂ ਵਾਰਦਾਤ ਨੂੰ ਅੰਜਾਮ ਦੇ ਰਹੇ ਮੁਲਜ਼ਮ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਆ ਗਈਆਂ।
ਲੁਧਿਆਣਾ : ਮਸ਼ੀਨਾਂ ਦੀ ਐਗਜ਼ੀਬੀਸ਼ਨ ਵਿੱਚ ਹਿੱਸਾ ਲੈਣ ਲਈ ਤਾਈਵਾਨ ਤੋਂ ਲੁਧਿਆਣਾ ਆਏ ਇੱਕ ਵਿਦੇਸ਼ੀ ਮਹਿਮਾਨ ਦਾ ਕੀਮਤੀ ਲੈਪਟਾਪ, ਆਈਪੈਡ, ਪਾਸਪੋਰਟ ਅਤੇ 500 ਡਾਲਰ ਚੋਰੀ ਹੋ ਗਏ ਸਨ। ਤੇਜ਼-ਤਰਾਰ ਚੋਰ ਪ੍ਰਦਰਸ਼ਨੀ ਵਿਚ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਿਦੇਸ਼ੀ ਮਹਿਮਾਨ ਦਾ ਸਮਾਨ ਚੋਰੀ ਕਰ ਕੇ ਫਰਾਰ ਹੋ ਗਏ। ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ ਹੋ ਗਈਆਂ ਹਨ।
ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸੈਕਟਰ 39 ਅਰਬਨ ਅਸਟੇਟ ਚੰਡੀਗੜ੍ਹ ਦੇ ਵਾਸੀ ਦਿਨਕਰ ਠਾਕੁਰ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਦਿਨਕਰ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੇ ਮੇਕ ਆਟੋਐਕਸਪੋ ਦੇ ਬੈਨਰ ਹੇਠ ਸਾਹਨੇਵਾਲ ਵਿਖੇ ਆਧੁਨਿਕ ਮਸ਼ੀਨਾਂ ਦੀ ਇੱਕ ਐਗਜ਼ੀਬੀਸ਼ਨ ਲਗਾਈ ਹੋਈ ਸੀ। ਐਗਜ਼ੀਬਿਸ਼ਨ ਵਿਚ ਵਿਸ਼ੇਸ਼ ਤੌਰ ਤੇ ਤਾਈਵਾਨ ਤੋਂ ਮਿਸਦਰ ਵਿਲਸ਼ਿਨ ਚੂੰਘ ਨੂੰ ਸੱਦਿਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ :ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਤਹਿਤ ਪ੍ਰੋਜੈਕਟਾਂ ਦੇ ਮੁਲਾਂਕਣ ਲਈ ਕਮੇਟੀ ਗਠਿਤ: ਡਾ. ਬਲਜੀਤ ਕੌਰ
ਦਿਨਕਰ ਠਾਕੁਰ ਨੇ ਦੱਸਿਆ ਕਿ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਵਿਲਸ਼ਿੰਨ ਐਗਜ਼ੀਬੀਸ਼ਨ ਵਿੱਚ ਗਾਹਕਾਂ ਨੂੰ ਸਮਾਨ ਸਬੰਧੀ ਜਾਣਕਾਰੀ ਦੇ ਰਹੇ ਸਨ , ਇਸੇ ਦੌਰਾਨ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦਾ ਬੈਗ ਚੋਰੀ ਕਰਕੇ ਲੈ ਗਿਆ। ਵਿਲਸ਼ਿੰਨ ਨੇ ਦੱਸਿਆ ਕਿ ਉਨ੍ਹਾਂ ਦੇ ਬੈਗ ਵਿਚ ਕੀਮਤੀ ਲੈਪਟਾਪ, ਆਈਪੈਡ, ਪਾਸਪੋਰਟ ਅਤੇ ਇਹ ਕੁਝ ਡਾਲਰ ਸਨ।
ਇਹ ਖ਼ਬਰ ਵੀ ਪੜ੍ਹੋ : ਹੁਸ਼ਿਆਰਪੁਰ : ਨਸ਼ੇ ਨੇ ਦੋ ਘਰਾਂ ਚ ਵਿਛਾਏ ਸੱਥਰ, ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ
ਜਾਣਕਾਰੀ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਣਪਛਾਤੇ ਚੋਰ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ। ਐਗਜ਼ੀਬੀਸ਼ਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਜਦ ਝਾਤੀ ਮਾਰੀ ਗਈ ਤਾਂ ਵਾਰਦਾਤ ਨੂੰ ਅੰਜਾਮ ਦੇ ਰਹੇ ਮੁਲਜ਼ਮ ਦੀਆਂ ਤਸਵੀਰਾਂ ਸੀ ਸੀ ਟੀ ਵੀ ਫੁਟੇਜ ਵਿੱਚ ਆ ਗਈਆਂ। ਪੁਲਿਸ ਨੇ ਫੁਟੇਜ਼ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।