ਹਰਮੋਹਨ ਕੌਰ ਸੰਧੂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਵਾਧੂ ਚਾਰਜ
ਇਹ ਹੁਕਮ ਚੇਅਰਮੈਨ ਦੀ ਰੈਗੂਲਰ ਨਿਯੁਕਤੀ ਹੋਣ ਤਕ ਹੀ ਲਾਗੂ ਰਹਿਣਗੇ : ਮੁੱਖ ਸਕੱਤਰ
Harmohan Kaur Sandhu given additional charge of Chairman of Punjab Public Service Commission
ਪੰਜਾਬ ਸਰਕਾਰ ਨੇ ਹਰਮੋਹਨ ਕੌਰ ਸੰਧੂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (PPS3) ਦੇ ਚੇਅਰਮੈਨ ਦਾ ਵਾਧੂ ਚਾਰਜ ਦਿਤਾ ਹੈ। ਬੀਬੀ ਸੰਧੂ, ਜਿਨ੍ਹਾਂ ਨੂੰ ਬੱਬੂ ਤੀਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਕੀਤੇ ਗਏ ਇਕ ਪੱਤਰ ਅਨੁਸਾਰ ਹਰਮੋਹਨ ਕੌਰ ਸੰਧੂ, ਜੋ ਕਿ ਮੌਜੂਦਾ ਸਮੇਂ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੇ ਮੈਂਬਰ ਹਨ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਵਾਧੂ ਚਾਰਜ ਦਿਤਾ ਗਿਆ ਹੈ।
ਮੁੱਖ ਸਕੱਤਰ ਵਲੋਂ ਕਿਹਾ ਗਿਆ ਕਿ ਇਹ ਹੁਕਮ ਚੇਅਰਮੈਨ ਦੀ ਰੈਗੂਲਰ ਨਿਯੁਕਤੀ ਹੋਣ ਤਕ ਹੀ ਲਾਗੂ ਰਹਿਣਗੇ।