ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁਧ ਵੱਡੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਪਿੰਡ ਦੁੱਗਰੀ ’ਚ ਨਸ਼ਾ ਤਸਕਰ ਦੀ ਜਾਇਦਾਦ ’ਤੇ ਚੱਲਿਆ ਪੀਲਾ ਪੰਜਾ

Punjab government takes major action against drug smugglers

 

ਅਤੇ ਹੁਣ ਲੁਧਿਆਣਾ ਤੇ ਦੁਗਰੀ ਦੇ ਨਾਲ ਲੱਗਦੇ ਭਾਈ ਹਿੰਮਤ ਸਿੰਘ ਨਗਰ ਇਲਾਕੇ ਦੇ ਵਿਚ ਇੱਕ ਨਸ਼ਾ ਤਸਕਰ ਵਿਰੁਧ ਕਾਰਵਾਈ ਸ਼ੁਰੂ ਕੀਤੀ ਹੈ। ਨਸ਼ਾ ਤਸਕਰ ਦਾ ਨਾਮ ਰਾਹੁਲ ਹੰਸ ਦਸਿਆ ਜਾ ਰਿਹਾ ਜਿਸ ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਸੀ ਇਕ ਸਾਲ ਤੋਂ ਇਹ ਕੇਸ ਚੱਲ ਰਿਹਾ ਰਾਹੁਲ ਹੰਸ ਇਸ ਸਮੇਂ ਜੇਲ ਦੇ ਵਿਚ ਬੰਦ ਹੈ

ਇਸ ਦੇ ਕੋਲੋਂ 41 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਅਤੇ ਦੋ ਤੋਂ ਢਾਈ ਲੱਖ ਦੇ ਕਰੀਬ ਡਰੱਗ ਮਨੀ ਰਿਕਵਰ ਕੀਤੀ ਗਈ ਸੀ ਚਾਰ ਮੋਬਾਈਲ ਅਤੇ ਇੱਕ ਐਕਟੀਵਾ ਵੀ ਇਸ ਦੇ ਵਲੋਂ ਬਰਾਮਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਅੱਜ ਲੁਧਿਆਣਾ ਪੁਲਿਸ ਉਸ ਦੇ ਘਰ ਤੇ ਪੀਲਾ ਪੰਜਾ ਚਲਾਉਣ ਪਹੁੰਚੀ ਹੈ।