ਜੈਤੋਂ ’ਚ ਤਿੰਨ ਨੌਜਵਾਨਾਂ ਵੱਲੋਂ ਸਕੂਲ ਜਾਂਦੀ ਨਬਾਲਗ ਬੱਚੀ ਨਾਲ ਕੁੱਟਮਾਰ ਅਤੇ ਅਗਵਾ ਕਰਨ ਦੀ ਕੋਸ਼ਿਸ਼
ਦੋ ਦਿਨ ਬੀਤਣ ’ਤੇ ਵੀ ਪੁਲਿਸ ਨੇ ਨਹੀਂ ਕੀਤੀ ਕਾਰਵਾਈ, ਮੀਡੀਆ ਵਿੱਚ ਮਾਮਲਾ ਆਉਣ ’ਤੇ ਪੁਲਿਸ ਪੀੜਤ ਲੜਕੀ ਦੇ ਬਿਆਨ ਦਰਜ ਕਰਨ ਪਹੁੰਚੀ ਹਸਪਤਾਲ
ਜੈਤੋ: ਹਲਕਾ ਜੈਤੋ ਦੇ ਇੱਕ ਪਿੰਡ ਦੀ ਨਬਾਲਗ ਬੱਚੀ ਜੋ ਕਿ ਰੋਜ਼ ਦੀ ਤਰ੍ਹਾਂ ਪੜ੍ਹਾਈ ਲਈ ਨੇੜਲੇ ਪਿੰਡ ਜਾਂਦੀ ਸੀ, ਤਾਂ ਦੋ ਦਿਨ ਪਹਿਲਾਂ ਜਦੋਂ ਲੜਕੀ ਸਕੂਲ ਬੱਸ ਰਾਹੀਂ ਜਾ ਰਹੀ ਸੀ, ਤਾਂ ਜਦੋਂ ਬੱਸ ਰੁਕੀ ਤਾਂ ਲੜਕੀ ਉੱਤਰ ਕੇ ਸਕੂਲ ਜਾਣ ਲੱਗੀ ਤਾਂ ਕਾਰ ਸਵਾਰ ਤਿੰਨ ਨੌਜਵਾਨ, ਜੋ ਕਿ ਉਸੇ ਹੀ ਪਿੰਡ ਦੇ ਸਨ, ਨੇ ਸੜਕ ਉੱਪਰ ਹੀ ਲੜਕੀ ਨੂੰ ਕੁੱਟ-ਮਾਰ ਕਰ ਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
ਗਰੀਬ ਪਰਿਵਾਰ ਹੋਣ ਕਾਰਨ ਉਹਨਾਂ ਦੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਪਿੰਡ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਇਸ ਪਰਿਵਾਰ ਦੀ ਬਾਂਹ ਫੜੀ ਤੇ ਬਾਜਾਖਾਨਾ ਸਿਵਲ ਹਸਪਤਾਲ ਲਿਆਇਆ ਗਿਆ, ਜਿੱਥੇ ਕਿ ਇਸ ਪੀੜਤ ਲੜਕੀ ਨੂੰ ਸਿਵਲ ਹਸਪਤਾਲ ਫਰੀਦਕੋਟ ਦਾਖ਼ਲ ਕਰਵਾਇਆ ਗਿਆ। ਦੋ ਦਿਨ ਬੀਤਣ ’ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਪਰ ਜਦੋਂ ਇਹ ਮਾਮਲਾ ਮੀਡੀਆ ਸਾਹਮਣੇ ਆਇਆ ਤਾਂ ਭਗਤਾ ਭਾਈ ਕਾ ਦੀ ਪੁਲਿਸ ਪੀੜਤ ਲੜਕੀ ਦੇ ਬਿਆਨ ਦਰਜ ਕਰਨ ਪਹੁੰਚ ਗਈ।