ਚੰਡੀਗੜ੍ਹ ਪੁਲਿਸ ਨੇ ਕੱਟਿਆ ਪੰਜਾਬ ਦੇ ਡੀਜੀਪੀ ਦੀ ਗੱਡੀ ਦਾ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੇ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਡੀਜੀਪੀ ਦੀ ਕਾਰ 'ਤੇ ਬੁਲਗਾਰਡ ਲੱਗਿਆ ਹੋਣ ਕਰ ਕੇ ਉਸ ਦਾ ਚਲਾਨ ਕੱਟ ਦਿਤਾ। ਇਸ ਸਬੰਧੀ ਪੁਲਿਸ ਦੀ ਸਾਈਟ 'ਤੇ ਇਕ

Chandigarh Police Challaned Punjab DGP car after Complaint

ਚੰਡੀਗੜ੍ਹ : ਇਥੇ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਡੀਜੀਪੀ ਦੀ ਕਾਰ 'ਤੇ ਬੁਲਗਾਰਡ ਲੱਗਿਆ ਹੋਣ ਕਰ ਕੇ ਉਸ ਦਾ ਚਲਾਨ ਕੱਟ ਦਿਤਾ। ਇਸ ਸਬੰਧੀ ਪੁਲਿਸ ਦੀ ਸਾਈਟ 'ਤੇ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਡੀਜੀਪੀ ਦੀ ਗੱਡੀ 'ਤੇ ਬੁਲਗਾਰਡ ਲੱਗਿਆ ਹੋਇਆ ਹੈ ਅਤੇ ਇਹ ਸੜਕਾਂ 'ਤੇ ਚੱਲ ਰਹੀ ਹੈ। ‍ਸ਼ਿਕਾਇਤ ਮਿਲਣ ਦੇ 17 ਮਿੰਟ ਅੰਦਰ ਹੀ ਚੰਡੀਗੜ੍ਹ ਪੁਲਿਸ ਨੇ ਡੀਜੀਪੀ ਦੀ ਗੱਡੀ ਦੀ ਚਲਾਨ ਕਰ ਦਿਤਾ। 

ਦਸ ਦਈਏ ਕਿ ਚੰਡੀਗੜ੍ਹ ਵਿਚ ਵਾਹਨਾਂ 'ਤੇ ਬੁਲਗਾਰਡ ਲਗਾਉਣ ਹੁਣ ਵੀਆਈਪੀ ਨੂੰ ਵੀ ਭਾਰੀ ਪੈ ਸਕਦਾ ਹੈ। ਚੰਡੀਗੜ੍ਹ ਪੁਲਿਸ ਨੇ ਬੁਲਗਾਰਡ ਲਗਾ ਕੇ ਚੱਲਣ ਵਾਲੀਆਂ ਗੱਡੀਆਂ 'ਤੇ ਸਖ਼ਤੀ ਕਰ ਦਿਤੀ ਹੈ। ਪੰਜਾਬ ਡੀਜੀਪੀ ਦੇ ਨਾਂਅ 'ਤੇ ਰਜਿਸਟਰਡ ਇਨੋਵਾ ਗੱਡੀ ਦਾ ਚੰਡੀਗੜ੍ਹ ਦੀ ਟ੍ਰੈਫਿ਼ਕ ਪੁਲਿਸ ਨੇ ਚਲਾਨ ਕੱਟਿਆ ਹੈ। 

ਡੀਜੀਪੀ ਦੀ ਗੱਡੀ 'ਤੇ ਬੁਲਗਾਰਡ ਲੱਗਿਆ ਹੋਇਆ ਸੀ ਅਤੇ ਨਿਯਮਾਂ ਅਨੁਸਾਰ ਅਜਿਹਾ ਕਰਨਾ ਗ਼ਲਤ ਹੈ। ਯੂਟੀ ਪੁਲਿਸ ਨੇ ਆਨਲਾਈਨ ਸ਼ਿਕਾਇਤ ਮਿਲਣ ਦੇ ਕਰੀਬ 17 ਮਿੰਟ ਦੇ ਅੰਦਰ ਹੀ ਇਹ ਕਾਰਵਾਈ ਕੀਤੀ। ਉਸ ਸਮੇਂ ਗੱਡੀ ਵਿਚ ਡਰਾਈਵਰ ਦੇ ਨਾਲ ਇਕ ਹੋਰ ਸਹਿਯੋਗੀ ਵਰਦੀ ਵਿਚ ਮੌਜੂਦ ਸੀ। ਹਾਲਾਂਕਿ ਪੰਜਾਬ ਦੇ ਡੀਜੀਪੀ ਗੱਡੀ ਵਿਚ ਨਹੀਂ ਸਨ। ਇਕ ਵਿਅਕਤੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਟ੍ਰੈਫਿ਼ਕ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਸੀ। 

ਇਸ 'ਤੇ ਟ੍ਰੈਫਿਕ ਪੁਲਿਸ ਨੇ ਤੁਰਤ ਟ੍ਰੈਫਿਕ ਵਾਇਲੇਸ਼ਨ ਇੰਫਰਾਮੇਸ਼ਨ ਸਲਿੱਪ (ਟੀਵੀਆਰਐਸ) ਚਲਾਨ ਇਸ਼ੂ ਕਰ ਦਿਤਾ। ਇਸ ਤੋਂ ਬਾਅਦ ਵਿਭਾਗ ਨੇ ਸ਼ਿਕਾਇਤਕਰਤਾ ਨੂੰ ਬਕਾਇਦਾ ਦੁਬਾਰਾ ਤੋਂ ਮੈਸੇਜ਼ ਦੇ ਜ਼ਰੀਏ ਕਾਰਵਾਈ ਦੀ ਜਾਣਕਾਰੀ ਦਿਤੀ ਅਤੇ ਜਾਣਕਾਰੀ ਦੇਣ ਦੇ ਲਈ ਧੰਨਵਾਦ ਵੀ ਕੀਤਾ।