ਪੰਜਾਬ-ਹਿਮਾਚਲ 'ਚ ਏਟੀਐਮ ਲੁੱਟਣ ਵਾਲੇ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਦੁਆਰਾ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਦੀ..

Arrested

ਪੁਲਿਸ ਦੁਆਰਾ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਦੀ ਟਾਂਡਾ ਪੁਲਿਸ ਨੇ ਪੰਜਾਬ-ਹਿਮਾਚਲ ਵਿੱਚ ਏਟੀਐਮ ਤੋੜਨ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਗਿਰੋਹ ਦੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਮਿਲੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਟਾਂਡਾ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਲੋਕਾਂ ਤੋਂ ਹੋਰ ਵੀ ਕਈ ਮਾਮਲੇ ਸੁਲਝਣ ਦੀ ਉਮੀਦ ਹੈ। ਫੜੇ ਗਏ ਮੁਲਜ਼ਮ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਹਿਮਾਚਲ ਵਿੱਚ ਬੈਂਕਾਂ ਵਿੱਚ ਲੱਗੇ ਏਟੀਐਮ ਨੂੰ ਤੋੜ ਕੇ ਕਰੋੜ ਰੁਪਏ ਦਾ ਚੂਨਾ ਲੱਗਾ ਚੁੱਕੇ ਹਨ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਰਾਜਿੰਦਰ ਸ਼ਰਮਾ ਅਤੇ ਥਾਣਾ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਹ ਲੋਕ ਜ਼ਿਲ੍ਹਾ ਕਪੂਰਥਲਾ ਨਾਲ ਸਬੰਧ ਰੱਖਦੇ ਹਨ ਅਤੇ ਪੰਜਾਬ ਤੇ ਹਿਮਾਚਲ ਵਿੱਚ ਬੈਂਕਾਂ ਦੇ ਏਟੀਐਮ ਲੁੱਟਣ ਦਾ ਕੰਮ ਕਰਦੇ ਹਨ। ਡੀਐਸਪੀ ਰਾਜਿੰਦਰ ਸ਼ਰਮਾ ਮੁਤਾਬਕ ਫੜੇ ਗਏ ਚਾਰਾਂ ਲੁਟੇਰਿਆਂ ਦਾ ਖੇਤਰ ਵਿੱਚ ਹੋਈ ਲੁੱਟ ਦੇ ਨਾਲ ਘਰਾਂ ਵਿੱਚ ਹੋਈਆਂ ਚੋਰੀਆਂ ਦੇ ਮਾਮਲੇ ਸੁਲਝਣ ਦੀ ਉਮੀਦ ਕੀਤੀ ਜਾ ਰਹੀ ਹੈ।