ਕਰੋਨਾ ਵਾਇਰਸ ਨੂੰ ਲੈ ਕੇ ਬੱਬੂ ਮਾਨ ਨੇ ਲਿਖਿਆ ਗੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਦੇ ਲੋਕਾਂ ਦੀ ਜਿੰਦਗੀ ਪੱਟੜੀ ਤੋਂ ਲੱਥੀ ਪਈ ਹੈ

babbu maan

ਜਲੰਧਰ : ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਦੇ ਲੋਕਾਂ ਦੀ ਜਿੰਦਗੀ ਪੱਟੜੀ ਤੋਂ ਲੱਥੀ ਪਈ ਹੈ । ਹਰ ਪਾਸੇ ਕੰਮ-ਕਾਰ ਬੰਦ ਪਏ ਹਨ ਅਤੇ ਲੋਕ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਅਜਿਹੇ ਸਮੇਂ ਵਿਚ ਵੱਡੇ-ਵੱਡੇ ਫਿਲਮ ਸਟਾਰਾਂ ਦੇ ਵੱਲੋਂ ਲੋਕਾਂ ਨੂੰ ਪੌਜਟਿਵ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇਸ ਵਾਇਰਸ ਤੋਂ ਬਚਣ ਦੇ ਲਈ ਕੁਝ ਦਿਨ ਘਰਾਂ ਵਿਚ ਰਹਿਣ ਅਤੇ ਸਾਫ-ਸਫਾਈ ਰੱਖਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ।

ਉਥੇ ਹੀ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਵੱਲੋਂ ਵੀ ਕਰੋਨਾ ਵਾਇਰਸ ਨੂੰ ਲੈ ਕੇ ਇਕ ਗੀਤ ਲਿਖਿਆ ਗਿਆ ਹੈ। ਦੱਸ ਦਈਏ ਕਿ ਬੱਬੂ ਮਾਨ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ਤੇ ਇਸ ਗਾਣੇ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਹਾਲਾਂਕਿ ਉਹ ਇਸ ਗੀਤ ਨੂੰ ਰੀਲੀਜ਼ ਕਰਨਗੇ ਜਾਂ ਨਹੀਂ ਇਸ ਬਾਰੇ ਤਾਂ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਪਰ ਇਸ ਗੀਤ ਵਿਚ ਉਨ੍ਹਾਂ ਨੇ ਕਰੋਨਾ ਦੇ ਕਾਰਨ ਪੈਦਾ ਹੋਈਆਂ ਸਥਿਤੀਆਂ ਨੂੰ ਬੜੇ ਹੀ ਸ਼ਾਨਦਾਰ ਢੰਗ ਦੇ ਨਾਲ ਪੇਸ਼ ਕੀਤਾ ਹੈ।

ਇਸ ਤੋਂ ਇਲਾਵਾ ਬੱਬੂ ਮਾਨ ਨੇ ਇਸ ਗੀਤ ਵਿਚ ਉਸ ਦੇਸ਼ ਦਾ ਵੀ ਨਾ ਲਿਆ ਹੈ ਜਿਸ ਦੇ ਕਾਰਨ ਇਹ ਵਾਇਰਸ ਪੂਰੀ ਦੁਨੀਆਂ ਵਿਚ ਫੈਲਿਆ ਹੈ। ਮਾਨ ਨੇ ਆਪਣੇ ਪਹਿਲੇ ਗੀਤਾਂ ਦੀ ਤਰ੍ਹਾਂ ਹੀ ਇਸ ਗੀਤ ਵਿਚ ਵੀ ਲੋਕਾਂ ਨੂੰ ਇਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਬੱਬੂ ਮਾਨ ਨੇ ਆਪਣੇ ਇਸ ਗੀਤ ਵਿਚ ਉਨ੍ਹਾਂ ਪੁਲਿਸ ਮੁਲਾਜ਼ਮਾਂ ਅਤੇ ਡਾਕਟਰਾਂ ਦੀ ਪ੍ਰਸੰਸਾ ਵੀ ਕੀਤੀ ਹੈ

ਜਿਹੜੇ ਦਿਨ-ਰਾਤ ਇਸ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਿਚ ਲੱਗੇ ਹੋਏ ਹਨ। ਦੱਸ ਦੱਈਏ ਕਿ ਹੁਣ ਭਾਰਤ ਵਿਚ ਵੀ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ 24 ਮਾਰਚ ਰਾਤ 12 ਵੱਜੇ ਤੋਂ ਪੂਰੇ ਭਾਰਤ ਵਿਚ ਅਗਲੇ 21 ਦਿਨਾਂ ਤੱਕ ਲੌਕਡਾਊਨ ਕਰਨ ਦਾ ਫੈਸਲਾ ਲਿਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।