ਗਰੀਬੀ ਨੂੰ ਇਸ ਕੁੜੀ ਨੇ ਨਹੀਂ ਬਣਨ ਦਿੱਤਾ ਆਪਣੀ ਕਮਜ਼ੋਰੀ, ਮਿਹਨਤ ਕਰਕੇ ਪਾਲ ਰਹੀ ਹੈ ਆਪਣਾ ਪਰਿਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਮਾਂ ਦੇ ਸਿਖਾਏ ਅਨੁਸਾਰ ਮੰਗ ਕੇ ਖਾਣਾ ਨਹੀਂ ਹੈ ਪਸੰਦ''

Sapna

ਲੁਧਿਆਣਾ ( ਰਾਜ ਸਿੰਘ ) ਲੁਧਿਆਣਾ ਦੀ ਰਹਿਣ ਵਾਲੀ ਸਪਨਾ ਉਨ੍ਹਾਂ ਲੋਕਾਂ ਲਈ ਮਿਸਾਲ ਬਣ ਗਈ ਜੋ ਲੋਕ ਹੱਥ ਪੈਰ ਹੁੰਦੇ ਹੋਏ ਵੀ ਮੰਗ ਕੇ ਖਾਂਦੇ ਹਨ ਜਾਂ ਫਿਰ ਇਹ ਕਹਿ ਕੇ ਕਿਸਮਤ ਨੂੰ ਦੋਸ਼ ਦਿੰਦੇ ਹਨ ਕਿ ਉਹ ਗਰੀਬ ਘਰ ਵਿਚ ਪੈਦਾ ਹੋਏ ਹਨ। ਸਪਨਾ ਗੰਨੇ ਦਾ ਰਸ ਵੇਚ ਕੇ ਘਰ ਚਲਾਉਂਦੀ ਹੈ।

ਉਸਦੇ ਦੱਸਣ ਅਨੁਸਾਰ ਉਸ ਦਾ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਅਤੇ ਛੋਟੀ ਉਮਰ ਵਿੱਚ ਹੀ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ ਤੇ ਉਸਦਾ ਵੱਡਾ ਭਰਾ ਜੋ ਕਿ ਵਿਆਹ ਹੋਣ ਤੋਂ ਬਾਅਦ ਅਲੱਗ ਹੋ ਗਿਆ ਅਤੇ ਆਪਣੇ ਪਰਿਵਾਰ ਨੂੰ ਪਾਲਦਾ ਹੈ। ਸਪਨਾ ਨੇ ਦੱਸਿਆ ਕਿ ਛੋਟਾ ਭਰਾ ਉਹਨਾਂ ਦੇ ਨਾਲ ਹੈ ਪਰ ਉਸਦੇ ਹੱਥ ਤੇ ਸੱਟ ਲੱਗ ਜਾਣ ਕਾਰਨ ਟਾਂਕੇ ਲੱਗੇ ਹੋਏ ਅਤੇ ਉਹ ਅਜੇ ਕੰਮ ਨਹੀਂ ਕਰ ਸਕਦਾ ।

ਜਿਸ ਕਾਰਨ ਮਜਬੂਰੀ  ਵਿਚ ਸਪਨਾ ਨੂੰ ਗੰਨੇ ਦੀ ਰੇਹੜੀ  ਲਾ ਕੇ  ਰਸ ਵੇਚਨਾ ਪੈ ਰਿਹਾ ਹੈ ਪਰ ਉਹ ਕਿਸਮਤ ਅੱਗੇ ਨਹੀਂ ਹਾਰੀ ਅਤੇ ਉਸਦਾ ਕਹਿਣਾ ਹੈ ਕਿ ਉਸਦੀ ਮਾਂ ਨੇ ਸਿਖਾਇਆ ਹੈ ਕਿ ਮੰਗ ਕੇ ਨਹੀਂ ਖਾਣਾ ਸਗੋਂ ਮਿਹਨਤ ਕਰਕੇ  ਖਾਣਾ ਹੈ।

ਸਪਨਾ ਨੇ ਦੱਸਿਆ ਕਿ ਅਚਾਨਕ ਉਸ ਦੇ ਭਰਾ ਦੇ ਹੱਥ ਉਪਰ ਸੱਟ ਲੱਗਣ ਕਾਰਨ ਟਾਂਕੇ ਲੱਗੇ ਜਿਸ ਕਾਰਨ ਮਜਬੂਰੀ ਵਿਚ ਉਸ ਨੂੰ ਗੰਨੇ ਦਾ ਰਸ ਵੇਚਨਾ ਪੈ ਰਿਹਾ ਹੈ ਪਰ ਉਹ ਹੋਰਾਂ ਵਾਂਗ ਕਿਸਮਤ ਨੂੰ ਨਹੀਂ ਕੋਸ ਰਹੀ ਅਤੇ ਕਹਿੰਦੀ ਹੈ ਕਿ ਪਰਮਾਤਮਾ ਨੇ ਜੋ ਉਸ ਨੂੰ ਦਿੱਤਾ ਹੈ ਉਹ ਉਸ ਵਿੱਚ ਖੁਸ਼ ਹੈ ।

 ਸਪਨਾ ਨੇ ਕਿਹਾ ਕਿ ਉਸ ਦੀ ਮਾਂ ਦੇ ਸਿਖਾਏ ਅਨੁਸਾਰ ਉਸ ਨੂੰ ਮੰਗ ਕੇ ਖਾਣਾ ਪਸੰਦ ਨਹੀਂ ਹੈ  ਅਤੇ ਹੋਰਾਂ ਲੋਕਾਂ ਨੂੰ ਵੀ ਮਿਹਨਤ ਕਰਨ ਲਈ ਕਹਿੰਦੀ ਹੈ