ਰਜਿੰਦਰ ਮੋਹਨ ਛੀਨਾ ਵਲੋਂ ‘ਸ੍ਰੀ ਦਸਮ ਗ੍ਰੰਥ ਤੇ ਪੰਥਕ ਵਿਦਵਾਨ’ ਪੁਸਤਕ ਲੋਕ ਅਰਪਣ

ਏਜੰਸੀ

ਖ਼ਬਰਾਂ, ਪੰਜਾਬ

ਰਜਿੰਦਰ ਮੋਹਨ ਛੀਨਾ ਵਲੋਂ ‘ਸ੍ਰੀ ਦਸਮ ਗ੍ਰੰਥ ਤੇ ਪੰਥਕ ਵਿਦਵਾਨ’ ਪੁਸਤਕ ਲੋਕ ਅਰਪਣ

image

ਅੰਮ੍ਰਿਤਸਰ, 24 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਦਸਮ ਗ੍ਰੰਥ ਦੀਆਂ ਰਚਨਾਵਾਂ, ਸ੍ਰੀ ਦਸਮ ਗ੍ਰੰਥ ਦੀ ਪ੍ਰਮਾਣਿਕਤਾ, ਸਬਲ ਸਾਹਿਤ ਗੁਰੂ ਗੋਬਿੰਦ ਸਿੰਘ ਦੀ ਰਚਨਾ, ਬਚਿੱਤਰ ਨਾਟਕ-ਸਮੁੱਚਾ ਭਾਵ, ਸ੍ਰੀ ਹੇਮਕੁੰਟ ਸਪਤਸ੍ਰਿੰਗ ਆਦਿ ਸਬੰਧੀ ਗਿਆਨ ਭਰਪੂਰ ਸ੍ਰੀ ਦਸਮ ਗ੍ਰੰਥ ਦੇ ਖੋਜਾਰਥੀਆਂ ਨੂੰ ਸਮਰਪਤ ਪੁਸਤਕ ‘ਸ੍ਰੀ ਦਸਮ ਗ੍ਰੰਥ ਤੇ ਪੰਥਕ ਵਿਦਵਾਨ’ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਲੋਕ ਅਰਪਤ ਕੀਤਾ ਗਿਆ।
ਛੀਨਾ ਨੇ ਸਿੱਖ ਇਤਿਹਾਸ ਖੋਜ ਕੇਂਦਰ ਦੇ ਸਾਬਕਾ ਮੁੱਖੀ ਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੁਆਰਾ ਸੰਪਾਦਤ ਉਕਤ ਪੁਸਤਕ ਸਬੰਧੀ ਮੁਬਾਰਕਬਾਦ ਦਿੰਦਿਆਂ ਦਸਿਆ ਕਿ ਪੁਸਤਕ ’ਚ ਮਹਾਨ ਪੰਥਕ ਵਿਦਵਾਨ ਗਿ: ਦਿੱਤ ਸਿੰਘ, ਭਾਈ ਵੀਰ ਸਿੰਘ, ਸਿਰਦਾਰ ਕਪੂਰ ਸਿੰਘ, ਪ੍ਰੋ: ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ. ਗੰਡਾ ਸਿੰਘ ਆਦਿ ਵਲੋਂ ਦਸਮ ਬਾਣੀ ਦਾ ਜ਼ਿਕਰ ਬਹੁਤ ਬਾਖ਼ੂਬੀ ਢੰਗ ਨਾਲ ਪੇਸ਼ ਕੀਤਾ ਗਿਆ। ਪੁਸਤਕ ਦੇ ਲੋਕ ਅਰਪਣ ਸਮੇਂ ਕੌਂਸਲ ਦੇ ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ, ਅੰਡਰ ਸੈਕਟਰੀ ਡੀ. ਐਸ. ਰਟੌਲ ਆਦਿ ਮੌਜੂਦ ਸਨ। 
ਇਸ ਮੌਕੇ ਸ: ਹੇਰ, ਪ੍ਰਿੰ: ਡਾ. ਮਹਿਲ ਸਿੰਘ, ਸ: ਰਟੌਲ ਅਤੇ ਪ੍ਰੋ: ਗੁਰਦੇਵ ਸਿੰਘ ਨੇ ਪੁਸਤਕ ਸਬੰਧੀ ਡਾ. ਗੋਗੋਆਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇਕ ਨਾਮਵਰ ਇਤਿਹਾਸਕਾਰ ਅਤੇ ਬੁੱਧੀਜੀਵੀ ਹਨ, ਜਿਨ੍ਹਾਂ ਦੁਆਰਾ ਸੰਪਾਦਤ ਪੁਸਤਕਾਂ ਅਪਣੇ ਆਪ ’ਚ ਮਿਸਾਲ ਹਨ।