ਰਾਜ ਸਭਾ ਲਈ ਤਹਿ ਕੀਤੇ ਉਮੀਦਵਾਰਾਂ ਦੀ ਸੂਚੀ, ਕੇਜਰੀਵਾਲ ਦੇ ਰਾਜਨੀਤਕ ਭ੍ਰਿਸ਼ਟਾਚਾਰ ਦਾ ਮੁਢਲਾ ਸੰਕੇਤ ਹੈ : ਬੀਰ ਦਵਿੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਰਾਜ ਸਭਾ ਲਈ ਤਹਿ ਕੀਤੇ ਉਮੀਦਵਾਰਾਂ ਦੀ ਸੂਚੀ, ਕੇਜਰੀਵਾਲ ਦੇ ਰਾਜਨੀਤਕ ਭ੍ਰਿਸ਼ਟਾਚਾਰ ਦਾ ਮੁਢਲਾ ਸੰਕੇਤ ਹੈ : ਬੀਰ ਦਵਿੰਦਰ ਸਿੰਘ

image

ਐਸ.ਏ.ਐਸ ਨਗਰ, 24 ਮਾਰਚ (ਸੁਖਦੀਪ ਸਿੰਘ ਸੋਈ): ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਤੈਹ ਕੀਤੇ ਉਮੀਦਵਾਰਾਂ ਦੀ ਸੂਚੀ, ਅਰਿਵੰਦ ਕੇਜਰੀਵਾਲ ਦੇ ਫਾਸ਼ੀਵਾਦ ਅਤੇ ਪਹਿਲੇ ਵੱਡੇ ਰਾਜਨੀਤਕ ਭ੍ਰਿਸ਼ਟਾਚਾਰ ਦਾ ਮੁੱਢ ਹੈ। 
ਭਾਰਤ ਦੀ ਸੰਸਦ ਦੇ ਉਤਲੇ ਸਦਨ ਲਈ, ਭਾਵ ਰਾਜ ਸਭਾ ਵਿਚ ਪੰਜਾਬ ਤੋਂ ਨੁਮÇਾੲੰਦੇ ਚੁਨਣ ਵੇਲੇ ਕੇਜਰੀਵਾਲ ਨੇ ਜਿਸ ਕਦਰ, ਪੰਜਾਬ ਅਤੇ ਪੰਜਾਬੀਆਂ ਦੇ ਵਡੇਰੇ ਹਿਤਾਂ ਅਤੇ ਜਜ਼ਬਾਤਾਂ ਨੂੰ ਦਰਕਿਨਾਰ ਕੀਤਾ ਹੈ, ਉਸ ਤੋਂ ਕੇਜਰੀਵਾਲ ਦੀ ਪੰਜਾਬ, ਪੰਜਾਬੀ ਅਤੇ ਸਿੱਖ ਵਿਰੋਧੀ ਮਨ ਦੀ ਧਾਰਨਾ, ਸਾਫ਼ ਅਤੇ ਸਪਸ਼ਟ ਤੌਰ ਤੇ ਪ੍ਰਗਟ ਹੋ ਗਈ ਹੈ। ਕੇਜਰੀਵਾਲ ਨੇ ਜਿਥੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਦੀ  ਸੌਦੇਬਾਜ਼ੀ  ਕਰ ਕੇ ਚੌਖਾ ਮੁੱਲ ਵੱਟ ਲਿਆ ਹੈ, ਉੱਥੇ ਉਸ ਨੇ ਇਹ ਸੰਕੇਤ ਵੀ ਸਪਸ਼ਟ ਦੇ ਦਿਤੇ ਹਨ ਕਿ ਭਗਵੰਤ ਮਾਨ ਤਾਂ ਪੰਜਾਬ ਦਾ ਕੇਵਲ ਇਕ ਨੁਮÇਾੲਸ਼ੀ ਮੁੱਖ ਮੰਤਰੀ ਹੈ ਤੇ ਪੰਜਾਬ ਦੇ ਵੱਡੇ ਨੀਤੀਗਤ ਫ਼ੈਸਲਿਆਂ ਦੀ ਕੁੰਜੀ ਤਾਂ ਅਰਿਵੰਦ ਕੇਜਰੀਵਾਲ ਦੇ ਹੱਥ ਵਿਚ ਹੀ ਹੈ। ਇਹ ਸੰਕੇਤ ਵੀ ਸਪਸ਼ਟ ਹਨ ਕਿ ਪੰਜਾਬ ਦੇ ਰਾਜ-ਭਾਗ ਦਾ ਸ਼ਾਸਨ ਹੁਣ ਦੂਰਵਰਤੀ  ਵਿਧੀ (ਰਿਮੋਟ ਕੰਟਰੋਲ) ਰਾਹੀਂ, ਕੇਜਰੀਵਾਲ ਵਲੋਂ ਦਿੱਲੀ ਤੋਂ ਹੀ ਨਿਅੰਤਿਰਤ ਕੀਤਾ ਜਾਵੇਗਾ। 
ਪੰਜਾਬ ਦੇ ਆਮ ਲੋਕਾਂ ਲਈ ਅਤੇ ਖ਼ਾਸ ਕਰ ਕੇ ਦੇਸ਼ ਦੀ, ਸਿੱਖ ਘੱਟ ਗਿਣਤੀ ਲਈ, ਵਿਸ਼ੇਸ਼ ਤੌਰ ’ਤੇ ਇਕ ਨਵੀਂ ਕਿਸਮ ਦਾ  ‘ਉਗਰ ਰਾਸ਼ਟਰਵਾਦ’ ਭੋਗਣ ਦਾ ਬਿਰਤਾਂਤ ਸਿਰਿਜਆ ਜਾ ਰਿਹਾ ਹੈ ਜੋ ਕਿਸੇ ਤਰ੍ਹਾਂ ਵੀ, ਇਟਲੀ ਵਿਚ ਮਸੋਲੀਨੀ ਦੇ ਚਲਾਏ ਫਾਸ਼ੀਵਾਦ ਤੋਂ ਬਹੁਤਾ ਭਿੰਨ ਨਹੀਂ। ਕੇਜਰੀਵਾਲ ਅਤੇ ਉਸ ਦੇ ਸਾਥੀਆਂ ਨੂੰ ਇਸ ਭਰਮ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਪੰਜਾਬ ਵਿਚ ਆਮ ਅਦਮੀ ਪਾਰਟੀ ਦੀ ਬੇਮਿਸਾਲ ਜਿੱਤ, ਕੇਜਰੀਵਾਲ ਦੀ ਲੀਡਰਿਸ਼ਪ ਅਤੇ ਉਸ ਦੀਆਂ ਨੀਤੀਆਂ ਦੀ ਜਿੱਤ ਹੈ। ਸੱਚਾਈ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ, ਰਵਾਇਤੀ ਪਾਰਟੀਆਂ ਦੀ ਲੁੱਟ ਅਤੇ ਸ਼ੋਸ਼ਣ ਵਿਰੁਧ ਵਿਦਰੋਹ ਸੀ ਜਿਸ ਦੇ ਵਿਆਪਕ ਉਲਾਰ ਦਾ ਲਾਹਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਗਿਆ। ਪਰ ਇਹ ਉਲਾਰਵਾਦੀ ਵਿਵਸਥਾ ਟਿਕਾਊ ਤੇ ਸਦੀਵੀ ਨਹੀਂ ਹੈ। ਇਹ ਸੱਚ ਤਾਂ ਹੁਣ ਕੰਧ ਤੇ ਉਕਿਰਆ ਹÇੋੲਆ ਹੈ ਕਿ ਪੰਜਾਬ ਨੂੰ ਕੇਜਰੀਵਾਲ ਅਪਣੀ ਸਿਅਸਤ ਦੀ ‘ਤਜਾਰਤੀ ਬਸਤੀ’ ਸਮਝ ਕੇ ਇਸ ਦੇ ਸੋਮੇ ਅਤੇ ਸਾਧਨਾਂ ਨੂੰ ਲੁੱਟ ਕੇ, ਕੇਜਰੀਵਾਲ ਇਕ ਰਾਜਨੀਤਕ ਸੌਦਾਗਰ ਦੇ ਰੂਪ ਵਿਚ, ਭਾਰਤ ਦੇ ਦੂਸਰੇ ਰਾਜਾਂ ਵਿਚ ਅਪਣੇ ਪੈਰ ਪ੍ਰਸਾਰਨ ਲਈ ਨਿਵੇਸ਼ ਕਰੇਗਾ।