ਕੌਮੀ ਇਨਸਾਫ ਮੋਰਚੇ ‘ਤੇ ਨਿਹੰਗ ਸਿੰਘਾਂ ਨੇ ਕਰਵਾਇਆ ਸਿੱਖ ਜੋੜੇ ਦਾ ਅਨੰਦ ਕਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਸਵੀਰਾਂ ਤੋਂ ਦਿਖੀ ਗੁਰੂ ਕੀ ਲਾਡਲੀਆਂ ਫੌਜ਼ਾਂ ਦੀ ਅਨੋਖੀ ਪਹਿਲੀ ਕਦਮੀ

photo

ਮੁਹਾਲੀ (ਅਰਪਨ ਕੌਰ) - ਕੌਮੀ ਇਨਸਾਫ ਮੋਰਚਾ ਨੂੰ ਮੋਹਾਲੀ ਵਿੱਚ ਲੱਗੇ 3 ਮਹੀਨੇ ਦੇ ਕਰੀਬ ਹੋਣ ਵਾਲੇ ਹਨ। ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਪੁੱਜਦੀਆਂ ਰਹੀਆਂ ਹਨ। ਇਸ ਮੋਰਚੇ ਨੂੰ ਪੰਥਕ ਧਿਰਾਂ ,ਆਗੂਆਂ ਤੋਂ ਇਲਾਵਾ ਸਾਰੇ ਦਲ ਪੰਥਾਂ ਦਾ ਸਮੱਰਥਨ ਪ੍ਰਾਪਤ ਹੈ। ਅੱਜ ਮੋਰਚੇ ‘ਤੇ ਅਨੰਦ ਕਾਰਜ ਕੀਤਾ ਗਿਆ , ਜਿਸ ਦੀਆਂ ਚੜ੍ਹਦੀ ਕਲਾ ਦੀ ਤਸਵੀਰਾਂ ਸ਼ੋਸਲ ਮੀਡਿਆ ‘ਤੇ ਖੂਬ ਵਾਇਰਲ ਹਨ।

ਬੁੱਢਾ ਦਲ ਦੀ ਛਾਉਣੀ ਵਿਖੇ ਨਿਹੰਗ ਫੌਜਾਂ ਵੱਲੋ ਇੱਕ ਸਿੱਖ ਜੋੜੇ ਦੇ ਅਨੰਦਕਾਰਜ ਦੀਆਂ ਰਸਮਾਂ ਕਰਵਾਈਆਂ ਗਈਆਂ। ਜਿਸਨੂੰ ਦੇਖਣ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਰਿਹਾ। ਖਾਸੀਅਤ ਇਹ ਵੀ ਸੀ ਕਿ ਇਹ ਅਨੰਦ ਕਾਰਜ ਬੇਹੱਦ ਸਾਦੇ ਢੰਗ ਨਾਲ ਕੀਤਾ ਗਿਆ। ਜੋ ਸਿੱਖ ਕੌਮ ਲਈ ਮਿਸਾਲ ਵੀ ਹੈ। ਇਸ ਦੌਰਾਨ ਸਿੰਘ ਅਤੇ ਸਿੰਘਣੀ ਵੀ ਬੇਹੱਦ ਸਾਦੇ ਲਿਬਾਸ ਵਿੱਚ ਸਨ।

ਸਿੰਘ ਦਾ ਨਾਮ ਰਾਜਿੰਦਰ ਸਿੰਘ ਅਤੇ ਸਿੰਘਣੀ ਦਾ ਨਾਮ ਗੁਰਮੀਤ ਕੌਰ ਸੀ। ਇਸ ਦੌਰਾਨ ਜਥੇਦਾਰ ਬਾਬਾ ਗੜਗੱਜ ਸਿੰਘ ਜੀ ਵੀ ਮੌਜੂਦ ਰਹੇ।  ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਚੱਲਦਾ ਚੱਕਰ ਵਹੀਰ ਦੀਆਂ ਬਾਕੀ ਸਖਸੀਅਤ ਨੇ ਵੀ ਨਵ-ਜੋੜੀ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਹ ਬੇਹੱਦ ਸੁੰਦਰ ਤਸਵੀਰਾਂ ਉੱਘੇ ਫੋਟੋਗ੍ਰਾਫਰ ਭਾਈ ਜਗਦੇਵ ਸਿੰਘ ਤਪਾ ਨੇ ਖਿੱਚੀਆਂ ਹਨ।

 ਅੱਜ ਮੋਰਚੇ ‘ਚ ਹੋਏ ਇਸ ਅਨੰਦ ਕਾਰਜ ਨੇ ਮਹੌਲ ਨੂੰ ਨਵੇਂ ਉਤਸ਼ਾਹ ਨਾਲ ਭਰ ਦਿੱਤਾ। ਮੋਰਚੇ ‘ਤੇ ਬੈਠੇ ਲੋਕਾਂ ਦੇ  ਅਡੋਲਤਾ , ਸਿਦਕ ਅਤੇ ਸਥਿਰਤਾ ਦਾ ਇੱਥੋਂ ਪਤਾ ਲੱਗਦਾ। ਕਿ 3 ਮਹੀਨੇ ਤੋਂ ਮੋਹਾਲੀ-ਚੰਡੀਗੜ ਦੀਆਂ ਸੜਕਾਂ ‘ਤੇ ਬੈਠੇ ਇਹ ਨਿਆਂ ਲਈ ਬੇਉਮੀਦੇ ਲੋਕ ਵੀ ਹੋਰਾਂ ਦੀ ਜ਼ਿੰਦਗੀ ‘ਚ ਉਮੀਦਾਂ ਭਰ ਰਹੇ ਹਨ। 
ਸਮਾਪਤ