ਕਿਸਾਨਾਂ ਦੇ ਨਾਲ ਜੁੜੀ ਵੱਡੀ ਖ਼ਬਰ, ਪੁਲਿਸ ਨੇ ਕਈ ਕਿਸਾਨ ਆਗੂ ਲਏ ਹਿਰਾਸਤ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ 'ਚ ਡੱਲੇਵਾਲ ਨੂੰ ਮਿਲਣ ਪਹੁੰਚੇ ਸੀ ਕਿਸਾਨ

Big news related to farmers, police took many farmer leaders into custody

ਪਟਿਆਲਾ:  ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਦੋਂ ਮਿਲਣ ਦੇ ਲਈ ਉਹਨਾਂ ਦੇ ਆਗੂ ਪਹੁੰਚੇ ਤਾਂ ਪਟਿਆਲਾ ਪੁਲਿਸ ਵੱਲੋਂ ਕਿਸਾਨ ਲੀਡਰਾਂ ਨੂੰ ਰਾਊਂਡ ਅਪ ਕਰ ਲਿਆ ਗਿਆ। ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਸ਼ਾਸਨ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮੇਰੇ ਸਾਥੀਆਂ ਨੂੰ ਨਹੀਂ ਮਿਲਣ ਦਿੱਤੇ ਜਾ ਦਿਓ। ਨਹੀਂ ਤਾਂ ਮੈਂ ਆਪ ਹਸਪਤਾਲ ਦੇ ਬਾਹਰ ਜਾ ਕੇ ਮਿਲ ਕੇ ਆਵਾਂਗਾ ।

ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਸਾਥੀਆਂ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਦੇ ਵਿੱਚ ਕੀ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਪੱਤਰ ਵਿੱਚ ਲਿਖਿਆ ਹੈ ਕਿ ਜਦੋਂ ਤੱਕ ਸਾਡੇ ਸਾਰੇ ਸਾਥੀ ਜੇਲਾਂ ਚੋਂ ਬਾਹਰ ਨਹੀਂ ਕੱਢੇ ਜਾਂਦੇ ਉਦੋਂ ਤੱਕ ਮੈਂ ਪਾਣੀ ਦਾ ਇੱਕ ਬੂੰਦ ਤੱਕ ਨਹੀਂ ਪੀਵਾਂਗਾ
 ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੇ ਲਈ ਚਾਰ ਆਗੂ ਮਾਨ ਸਿੰਘ ਰਾਜਪੁਰਾ ਉਜਾਗਰ ਸਿੰਘ ਧਮੋਲੀ ਗੁਰਦੇਵ ਸਿੰਘ ਤੇ ਜਵਾਹਰ ਲਾਲ ਗੱਜੂ ਖੇੜਾ ਪਹੁੰਚੇ ਜਿਵੇਂ ਜਿਨਾਂ ਨੂੰ ਪਾਰਕ ਹਸਪਤਾਲ ਦੇ ਮੂਹਰੋਂ ਗ੍ਰਿਫਤਾਰ ਕਰਕੇ ਦੋ ਘੰਟੇ ਅਰਬਨ ਸਟੇਟ ਥਾਣੇ ਦੇ ਵਿੱਚ ਡਿਟੇਨ ਰੱਖਿਆ ਗਿਆ ਉਹਨਾਂ ਦੇ ਰਾਹੀਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਇੱਕ ਪ੍ਰੈਸ ਤੇ ਮੀਡੀਆ ਨੂੰ ਚਿੱਠੀ ਜਾਰੀ ਕੀਤੀ ਗਈ