Ludhiana News: ਲੁਧਿਆਣਾ ’ਚ ਗਹਿਣਿਆਂ ਦੀ ਦੁਕਾਨ ਤੋਂ 6 ਲੱਖ ਦੇ ਗਹਿਣੇ ਚੋਰੀ

ਏਜੰਸੀ

ਖ਼ਬਰਾਂ, ਪੰਜਾਬ

Ludhiana News: ਗਾਹਕ ਬਣ ਕੇ ਆਇਆ ਵਿਅਕਤੀ, ਅੰਗੂਠੀਆਂ ਦਾ ਡੱਬਾ ਲੈ ਕੇ ਹੋਇਆ ਫ਼ਰਾਰ

Jewellery worth Rs 6 lakh stolen from jewellery shop in Ludhiana

 

Jewellery stolen from jewellery shop in Ludhiana: ਲੁਧਿਆਣਾ ਵਿੱਚ ਖੰਨਾ ਦੇ ਸਮਰਾਲਾ ਇੱਕ ਬਦਮਾਸ਼ ਗਹਿਣਿਆਂ ਦੀ ਦੁਕਾਨ ਤੋਂ ਗਹਿਣੇ ਚੋਰੀ ਕਰ ਕੇ ਭੱਜ ਗਿਆ। ਬਦਮਾਸ਼ ਔਰਤਾਂ ਨਾਲ ਦੁਕਾਨ ਵਿੱਚ ਦਾਖ਼ਲ ਹੋਇਆ। ਜੌਹਰੀ ਨੂੰ ਗਹਿਣੇ ਦਿਖਾਉਣ ਲਈ ਕਿਹਾ। ਇਸ ਦੌਰਾਨ, ਉਹ 5-6 ਲੱਖ ਰੁਪਏ ਦੇ ਗਹਿਣੇ ਲੈ ਕੇ ਭੱਜ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ 7.15 ਵਜੇ ਇੱਕ ਵਿਅਕਤੀ ਬੰਧਨ ਜਵੈਲਰਜ਼ ਦੀ ਦੁਕਾਨ ’ਤੇ ਗਾਹਕ ਬਣ ਕੇ ਆਇਆ। ਦੁਕਾਨ ਦੇ ਮਾਲਕ ਦੀਪਕ ਵਰਮਾ ਨੇ ਦੱਸਿਆ ਕਿ ਦੋਸ਼ੀ ਦੋ ਔਰਤਾਂ ਨਾਲ ਦੁਕਾਨ ’ਤੇ ਆਇਆ ਸੀ। ਔਰਤਾਂ ਵੱਖ-ਵੱਖ ਆਈਆਂ ਸਨ, ਪਰ ਉਨ੍ਹਾਂ ਨੂੰ ਲੱਗਾ ਕਿ ਉਹ ਇਕੱਠੀਆਂ ਹਨ। ਮੁਲਜ਼ਮ ਨੇ ਸੋਨੇ ਦੀਆਂ ਅੰਗੂਠੀਆਂ ਦਿਖਾਉਣ ਲਈ ਕਿਹਾ।

ਜਦੋਂ ਦੀਪਕ ਨੇ ਅੰਗੂਠੀਆਂ ਵਾਲਾ ਡੱਬਾ ਉਸਦੇ ਸਾਹਮਣੇ ਰੱਖਿਆ ਤਾਂ ਦੋਸ਼ੀ ਅੰਗੂਠੀਆਂ ਪਾ ਕੇ ਦਖੇਣ ਲੱਗ ਪਿਆ। ਫਿਰ ਉਸ ਨੇ ਹੋਰ ਅੰਗੂਠੀਆਂ ਦਿਖਾਉਣ ਲਈ। ਜਿਵੇਂ ਹੀ ਦੀਪਕ ਦੂਜਾ ਡੱਬਾ ਕੱਢਣ ਲਈ ਮੁੜਿਆ, ਦੋਸ਼ੀ ਪਹਿਲਾ ਡੱਬਾ ਲੈ ਕੇ ਭੱਜ ਗਿਆ। ਉਹ ਬਾਹਰ ਖੜੀ ਕ੍ਰੇਟਾ ਕਾਰ ਵਿੱਚ ਬੈਠ ਕੇ ਫ਼ਰਾਰ ਹੋ ਗਿਆ। ਚੋਰੀ ਹੋਏ ਡੱਬੇ ਵਿੱਚ 12 ਸੋਨੇ ਦੀਆਂ ਮੁੰਦਰੀਆਂ ਸਨ, ਜਿਨ੍ਹਾਂ ਦੀ ਕੀਮਤ 5 ਤੋਂ 6 ਲੱਖ ਰੁਪਏ ਸੀ। ਦੁਕਾਨਦਾਰ ਦੀ ਆਵਾਜ਼ ਸੁਣ ਕੇ ਕੁਝ ਲੋਕਾਂ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਭੱਜ ਗਿਆ। 

ਡੀਐਸਪੀ ਤਰਲੋਚਨ ਸਿੰਘ ਅਨੁਸਾਰ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਇਲਾਕੇ ਨੂੰ ਵਾਇਰਲੈੱਸ ਰਾਹੀਂ ਸੀਲ ਕਰ ਦਿੱਤਾ ਗਿਆ ਸੀ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

(For more news apart from Ludhiana Latest News, stay tuned to Rozana Spokesman)