ਅੰਮ੍ਰਿਤਸਰ ਵਿੱਚ ਪੁਲਿਸ ਨੇ ਸਨੈਚਰ ਦਾ ਕੀਤਾ ਐਨਕਾਊਂਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਦੇ ਖਿਲਾਫ ਸੈਨਚਿੰਗ ਦੇ ਕਈ ਮਾਮਲੇ ਦਰਜ

Police encounter snatcher in Amritsar

Amritsar Encounter News: ਅੰਮ੍ਰਿਤਸਰ ਪੁਲਿਸ ਦਾ ਮਕਬੂਲਪੁਰਾ ਰੋਡ 'ਤੇ ਬਿਕਰਮ ਨਾਮ ਦੇ ਇੱਕ ਨੌਜਵਾਨ ਨਾਲ ਮੁਕਾਬਲਾ ਹੋਇਆ। ਨੌਜਵਾਨ ਦੇ ਖਿਲਾਫ ਸੈਨਚਿੰਗ ਦੇ ਕਈ ਮਾਮਲੇ ਦਰਜ ਸਨ। ਪੁਲਿਸ ਵੱਲੋਂ ਉਸਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਬਰਾਮਦਗੀ ਲਈ ਮਕਬੂਲਪੁਰਾ ਵਿੱਚ ਇੱਕ ਖਾਲੀ ਜਗ੍ਹਾ 'ਤੇ ਲੈ ਗਈ, ਜਿੱਥੇ ਬਿਕਰਮ ਨੇ ਇੱਕ ਪਿਸਤੌਲ ਲੁਕਾਇਆ ਹੋਇਆ ਸੀ।

ਮਿਲੀ ਜਾਣਕਾਰੀ ਅਨੁਸਾਰ ਬਿਕਰਮ ਨੇ ਆਪਣੀ ਪਿਸਤੌਲ ਕੱਢੀ ਅਤੇ ਪੁਲਿਸ 'ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ, ਪੁਲਿਸ ਨੇ ਵੀ ਇੱਕ ਗੋਲੀ ਚਲਾਈ ਜੋ ਬਿਕਰਮ ਦੀ ਲੱਤ ਵਿੱਚ ਲੱਗੀ। ਜਿਸ ਤੋਂ ਬਾਅਦ ਉਸਨੂੰ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।