28 ਮਾਰਚ ਨੂੰ ਬਜਟ ਇਜਲਾਸ ਦੌਰਾਨ ਸਿੰਘ ਸਾਹਿਬਾਨਾਂ ਦੀ ਬਹਾਲੀ ਦਾ ਮਤਾ ਵੀ ਕੀਤਾ ਜਾਵੇ ਪਾਸ: ਮਨਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੰਘ ਸਾਹਿਬਾਨਾਂ ਦੀ ਬਹਾਲੀ ਦਾ ਮਤਾ ਪਾਸ ਕਰਵਾਉਣ ਲਈ ਐਸਜੀਪੀਸੀ ਦਫਤਰ ਵਿਖੇ ਮੈਂਬਰਾਂ ਦੇ ਇੱਕ ਵਫਦ ਨੇ ਦਿੱਤਾ ਮੰਗ ਪੱਤਰ

resolution for the restoration of Singh Sahibans should also be passed during budget session on March 28: Manjit Singh

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਹੈ ਤੁਸੀਂ ਅਤੇ ਬਾਅਦ ਵਿੱਚ ਫਿਰ ਅੰਤਰਿੰਗ ਕਮੇਟੀ ਦੀ ਬੈਠਕ ਦੇ ਵਿੱਚ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਵੀ ਸੇਵਾ ਮੁਕਤ ਕੀਤਾ ਗਿਆ ਸੀ ਜਿਸ ਦੇ ਵਿਰੋਧ ਵਿੱਚ ਸਿੱਖ ਸੰਗਤਾਂ ਵੱਲੋਂ ਆਪਣਾ ਰੋਸ ਵੀ ਜਾਹਿਰ ਕੀਤਾ ਗਿਆ ਸੀ। ਉੱਥੇ ਦੂਸਰੇ ਪਾਸੇ ਐਸਜੀਪੀਸੀ ਦੇ 40 ਮੈਂਬਰਾਂ ਵੱਲੋਂ ਐਸਜੀਪੀਸੀ ਦਫਤਰ ਵਿੱਚ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਤਿੰਨੇ ਸਿੰਘ ਸਾਹਿਬਾਨਾਂ ਦੀ ਬਹਾਲੀ ਦਾ ਮਤਾ ਪਾਇਆ ਜਾਵੇ।
ਇਸ ਸਬੰਧੀ ਗੱਲਬਾਤ ਕਰਦਿਆਂ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸਿੱਖ ਸਾਹਿਬ ਗਿਆਨੀ ਰਘਬੀਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਜੋ ਸੇਵਾ ਮੁਕਤ ਕੀਤਾ ਹੈ ਉਸ ਮਤੇ ਨੂੰ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ 28 ਤਰੀਕ ਨੂੰ ਜੋ ਬਜਟ ਇਜਲਾਸ ਹੈ ਉਸ ਵਿੱਚ ਸਿੰਘ ਸਾਹਿਬਾਨਾਂ ਦੀ ਸੇਵਾ ਮੁਕਤੀ ਦੇ ਮਤੇ ਨੂੰ ਰੱਦ ਕਰਕੇ ਉਹਨਾਂ ਦੀ ਬਹਾਲੀ ਦਾ ਮਤਾ ਲਿਆਂਦਾ ਜਾਵੇ। ਅਤੇ ਸਾਰੇ ਸਿੰਘ ਸਾਹਿਬਾਨਾਂ ਨੂੰ ਵਿਧੀ ਵਿਧਾਨ ਨਾਲ ਦੁਬਾਰਾ ਉਹਨਾਂ ਦੇ ਅਹੁਦਿਆਂ ਤੇ ਬਿਠਾਇਆ ਜਾਵੇ ਉਹਨਾਂ ਕਿਹਾ ਕਿ ਪਿਛਲੇ ਦਿਨੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਵੱਲੋਂ ਵੀ ਜੋ ਮਤਾ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ  ਉਹ ਵੀ ਚੰਗੀ ਗੱਲ ਹੈ ਉਹਨਾਂ ਕਿਹਾ ਕਿ ਜਿਸ ਤਰੀਕੇ ਨਵੇਂ ਸਿੰਘ ਸਾਹਿਬਾਨ ਦੀ ਨਿਯੁਕਤੀ ਹੋਈ ਹੈ। ਉਹ ਮਰਿਆਦਾ ਦਾ ਘਾਣ ਹੈ ਅਤੇ ਇਸ ਲਈ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਤੇ ਮੁੜ ਫੈਸਲਾ ਕੀਤਾ ਜਾਵੇ।