ਜੇਲ ਮੰਤਰੀ ਰੰਧਾਵਾ ਨੇ ਕੇਂਦਰੀ ਜੇਲ ਪਟਿਆਲਾ 'ਚ ਅਚਨਚੇਤ ਕੀਤੀ ਚੈਕਿੰਗ
ਪੰਜਾਬ ਸਰਕਾਰ ਦੇ ਜੇਲ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਆਪਣੀ ਟੀਮ ਦੇ ਨਾਲ ਪਟਿਆਲਾ ਜੇਲ ਪਹੁੰਚੇ ਅਤੇ ਉਨ੍ਹਾਂ ਜੇਲ ਦੇ ਅੰਦਰ....
ਪੰਜਾਬ ਵਿਚ ਆਉਣ ਵਾਲੇ ਸਮੇਂ ਵਿਚ ਗੈਂਗਸਟਰਾਂ ਨੂੰ ਵੇਖ ਕੇ ਹੋਰ ਨੌਜਵਾਨ ਉਨ੍ਹਾਂ ਵਰਗਾ ਨਾ ਬਣੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ ਕਦਮ ਅਤੇ ਨਵੀਂ ਰਣਨੀਤੀ ਲੈ ਕੇ ਆ ਰਹੀ ਹੈ। ਜਿਸ ਤਹਿਤ ਗੈਂਗਸਟਰਾਂ ਅਤੇ ਹੋਰ ਹਾਰਡ ਕੌਰ ਮੁਲਜ਼ਮ ਦੀ ਪੇਸ਼ੀ ਅਦਾਲਤ ਦੇ ਬਜਾਏ ਜੇਲ੍ਹਾਂ ਵਿਚ ਹੀ ਕਰਨ ਨੂੰ ਲੈ ਕੇ ਜੇਲ੍ਹਾਂ ਵਿਚ ਕੋਰਟ ਰੂਮ ਬਣਾਉਣ ਬਾਰੇ ਸੋਚ ਰਹੀ ਹੈ ਇਸ ਕਹਿਣਾ ਹੈ ਪੰਜਾਬ ਦੇ ਨਵੇਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਜੋ ਪਟਿਆਲਾ ਦੇ ਜੇਲ ਵਿਚ ਅਚਨਚੇਤ ਚੈਕਿੰਗ ਕਰਨ ਲਈ ਪਹੁੰਚੇ ਸਨ।
ਪੰਜਾਬ ਸਰਕਾਰ ਦੇ ਜੇਲ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਆਪਣੀ ਟੀਮ ਦੇ ਨਾਲ ਪਟਿਆਲਾ ਜੇਲ ਪਹੁੰਚੇ ਅਤੇ ਉਨ੍ਹਾਂ ਜੇਲ ਦੇ ਅੰਦਰ ਹਾਲਾਤਾਂ ਦਾ ਜਾਇਜਾ ਲਿਆ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਵੀ ਕਮੀਆਂ ਪੰਜਾਬ ਦੀਆਂ ਜੇਲ੍ਹਾਂ ਵਿਚ ਹਨ ਉਨ੍ਹਾਂ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਜੇਲ੍ਹਾਂ ਵਿਚ ਕੋਰਟ ਰੂਮ ਬਣਾਏ ਜਾ ਸਕਦੇ ਹਨ ਕਿਉਂਕਿ ਜਦੋ ਕੋਈ ਗੈਂਗਸਟਰ ਪੇਸ਼ੀ 'ਤੇ ਜਾਂਦਾ ਹੈ ਅਤੇ ਮੀਡੀਆ ਨੂੰ ਜਦੋ ਨੌਜਵਾਨ ਵੇਖਦੇ ਹਨ ਤਾਂ ਉਹ ਉਨ੍ਹਾਂ ਤੋਂ ਆਕਰਸ਼ਿਤ ਹੁੰਦੇ ਹਨ ਅਤੇ ਕਈ ਵਾਰ ਉਹ ਉਨ੍ਹਾਂ ਨੂੰ ਆਪਣਾ ਹੀਰੋ ਤਕ ਮਨ ਲੈਂਦੇ ਹਨ।
ਇਨ੍ਹਾਂ ਚੀਜਾਂ ਨੂੰ ਰੋਕਣ ਦੇ ਲਈ ਅਸੀਂ ਜੇਲ੍ਹਾਂ ਵਿਚ ਅਦਾਲਤ ਬਣਾਉਣ ਬਾਰੇ ਸੋਚ ਰਹੇ ਹਾਂ। ਜਿਸ ਨਾਲ ਇਸ ਤਰ੍ਹਾਂ ਦੇ ਹਾਰਡ ਕੌਰ ਮੁਜ਼ਲਮਾਂ ਦਾ ਕੇਸ ਇਥੇ ਹੀ ਚੱਲੇ। ਇਸਦੇ ਨਾਲ ਉਨ੍ਹਾਂ ਕਿਹਾ ਕਿ ਜੇਲ ਅੰਦਰ ਬਣਨ ਵਾਲੇ ਸਮਾਨ ਨੂੰ ਬਾਹਰ ਵੇਚਣ ਦੇ ਲਈ ਉਹ ਕਾਰਪੋਰੇਸ਼ਨ ਮਨਿਸਟਰ ਨਾਲ ਵੀ ਗੱਲ ਕਰਨਗੇ ਜਿਸ ਨਾਲ ਇਥੇ ਦਾ ਸਮਾਨ ਬਾਹਰ ਵਿਕ ਸਕੇ ਅਤੇ ਹੈਲਥ ਸੁਵਿਧਾ 'ਤੇ ਉਨ੍ਹਾਂ ਕਿਹਾ ਕਿ ਉਹ ਹੈਲਥ ਮਨਿਸਟਰ ਨਾਲ ਗੱਲ ਕਰ ਕੇ ਜੋ ਦਵਾਈਆਂ ਸਰਕਾਰ ਬਾਹਰ ਫ੍ਰੀ ਦਿੰਦੀ ਹੈ।
ਉਸਦਾ ਪ੍ਰਬੰਧ ਜੇਲ੍ਹਾਂ ਵਿਚ ਵੀ ਕੀਤਾ ਜਾਵੇ ਤਾਂ ਜੋ ਬਿਮਾਰ ਹੋਣ ਤੇ ਕੈਦੀਆਂ ਦਾ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਿਜਿਟ ਸੀ ਉਨ੍ਹਾਂ ਦੀ ਅਤੇ ਆਉਣ ਵਾਲੇ ਸਮੇਂ ਵਿਚ ਉਹ ਜੇਲ੍ਹਾਂ ਦੇ ਸੁਧਾਰ ਲਈ ਪੂਰੀ ਕੋਸ਼ਿਸ਼ ਕਰਦੇ ਰਹਿਣਗੇ।