ਦੀਨਾਨਗਰ 'ਚ 9 ਏਕੜ ਨਾੜ ਅਤੇ 5 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
ਦੀਨਾਨਗਰ ਦੇ ਨਜ਼ਦੀਕੀ ਪਿੰਡ ਹਰੀਪੁਰ ਅਤੇ ਲੋਹਗੜ੍ਹ 'ਚ ਖੇਤ 'ਚ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ 5 ਏਕੜ ਕਣਕ...
ਉਹਨਾਂ ਵਲੋਂ ਤੁਰੰਤ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਨਾਲ ਲਗਦੀਆਂ ਹੋਰ ਫ਼ਸਲਾਂ ਨੂੰ ਵੀ ਬਚਾਇਆ। ਇਸ ਸਬੰਧ ਵਿਚ ਪੀੜਤ ਕਿਸਾਨ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖੇਤਾਂ 'ਚ ਕੰਬਾਈਨ ਕਣਕ ਦੀ ਫ਼ਸਲ ਕੱਟ ਰਹੀ ਸੀ ਉਸ ਵਲੋਂ ਫ਼ਸਲ ਕੱਟਣ ਉਪਰੰਤ ਦੁਸਰੇ ਖੇਤ ਵੱਲ ਜਾ ਰਹੀ ਸੀ ਤਾਂ ਅਚਾਨਕ ਪਿੱਛੇ ਕਿਸੇ ਕਾਰਨ ਖੇਤ 'ਚ ਕਣਕ ਨੂੰ ਅੱਗ ਲਗ ਗਈ। ਖੇਤਾਂ 'ਚ ਖੜੀ ਪੱਕੀ ਕਣਕ ਦੀ ਫ਼ਸਲ ਨੂੰ ਅਪਣੀ ਲਪੇਟ 'ਚ ਲੈ ਲਿਆ ਦੇਖਦੇ ਹੀ ਦੇਖਦੇ 5 ਕਿਲ੍ਹੇ ਕਣਕ ਅਤੇ 9 ਕਿਲੇ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਇਸ ਸਬੰਧ 'ਚ ਜਾਣਕਾਰੀ ਦਿੰਦੇ ਮੌਕੇ 'ਤੇ ਪਹੁੰਚੇ ਐਸਐਚਓ ਕੁਲਵਿੰਦਰ ਸਿੰਘ ਨੇ ਦਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤਾਂ ਕਿਸਾਨਾਂ ਦੇ ਕਹਿਣ ਅਨੁਸਾਰ ਉਹਨਾਂ ਦੀ ਕੁੱਝ ਕਿਲੇ ਕਣਕ ਅਤੇ ਨਾੜ ਦੀ ਫ਼ਸਲ ਅੱਗ ਲੱਗਣ ਨਾਲ ਸੜ ਗਈ ਹੈ। ਉਹਨਾਂ ਵਲੋਂ ਇਸ ਸਬੰਧ 'ਚ ਪਟਵਾਰੀ ਨੂੰ ਬੁਲਾਇਆ ਗਿਆ ਹੈ ਤੇ ਉਹਨਾ ਤੋਂ ਰਿਪੋਰਟ ਅਨੁਸਾਰ ਇਹਨਾਂ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।