ਰਮਜਾਨ ਮੌਕੇ ਡੀ.ਜੀ.ਪੀ. ਨੇ ਮੁਸਲਮਾਨ ਭਾਈਚਾਰੇ ਨੂੰ ਦਿਤੀ ਮੁਬਾਕਰਬਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ

ਰਮਜਾਨ ਮੌਕੇ ਡੀ.ਜੀ.ਪੀ. ਨੇ ਮੁਸਲਮਾਨ ਭਾਈਚਾਰੇ ਨੂੰ ਦਿਤੀ ਮੁਬਾਕਰਬਾਦ

ਚੰਡੀਗੜ੍ਹ, 24 ਅਪ੍ਰੈਲ (ਤਰੁਣ ਭਜਨੀ): ਚੰਡੀਗੜ੍ਹ ਪੁਲਿਸ ਦੇ ਡੀ.ਜੀ.ਪੀ. ਸੰਜੇ ਬੈਨੀਵਾਲ ਨੇ ਸ਼ੁਕਰਵਾਰ ਨੂੰ ਰਮਜਾਨ ਦੇ ਮੌਕੇ ਸੈਕਟਰ-20 ਦੀ ਜਾਮਾ ਮਸਜਿਦ 'ਚ ਪਹੁੰਚੇ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ ਦਿਤੀ। ਇਸ ਮੌਕੇ ਡੀ.ਜੀ.ਪੀ. ਨੇ ਕਿਹਾ ਕਿ ਸਾਰਾ ਮੁਸਲਮਾਨ ਭਾਈਚਾਰਾ ਰਮਜਾਨ ਦਾ ਪਵਿਤਰ ਮਹੀਨਾ ਅਪਣੇ ਘਰ ਵਿਚ ਹੀ ਰਹਿ ਕਰ ਮਨਾਉਣ, ਤਾਕਿ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਡੀ.ਜੀ.ਪੀ. ਨੇ ਰਮਜਾਨ ਦੇ ਮੁਬਾਰਕ ਮਹੀਨੇ ਤੇ ਮਸਜਿਦ ਵਿਚ ਨਮਾਜ ਅਦਾ ਕਰਨ ਲਈ ਇਕ ਹਜ਼ਾਰ ਮੈਟ ਅਤੇ ਦੋ ਹਜ਼ਾਰ ਪੈਕਟ ਖਜੂਰ ਦੇ ਵੀ ਦਿਤੇ।


ਡੀ.ਜੀ.ਪੀ. ਨੇ ਕਿਹਾ ਕਿ ਦੇਸ਼ ਵਿਚ ਫੈਲੀ ਇਸ ਭਿਆਨਕ ਮਹਾਂਮਾਰੀ ਦੇ ਚਲਦੇ ਜਿਵੇਂ ਪਹਿਲਾਂ 9 ਅਪ੍ਰੈਲ ਨੂੰ ਸ਼ੱਬੇ ਬਰਾਤ ਦੀ ਇਬਾਦਤ ਘਰ ਵਿਚ ਰਹਿ ਕੇ ਕੀਤੀ ਗਈ, ਉਸੇ ਤਰ੍ਹਾਂ ਰਮਜਾਨ ਦਾ ਮੁਬਾਰਕ ਮਹੀਨਾ ਹੈ,  ਨੂੰ ਵੀ ਸਾਰੇ ਘਰਾਂ ਵਿਚ ਰਹਿ ਕੇ ਮਨਾਉਣ।


ਇਸ ਮੌਕੇ ਜਾਮਾ ਮਸਜਿਦ ਦੇ ਮੌਲਾਨਾ ਮੁਹੰਮਦ ਅਜਮਲ ਖਾਨ ਨੇ ਦਸਿਆ ਕਿ ਤਮਾਮ ਮੁਸਲਮਾਨ ਭਾਈਚਾਰੇ ਦੇ ਲੋਕਾਂ ਵਲੋਂ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸੰਜੇ ਬੈਨੀਵਾਲ, ਐਸਐਸਪੀ ਨਿਲਾਂਬਰੀ ਜਗਦਲੇ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਧਨਵਾਦ ਕਰਦੇ ਹਨ ਕਿ ਉਨ੍ਹਾਂ ਜਾਮਾ ਮਸਜਿਦ ਪਹੁੰਚ ਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦਾ ਹੌਸਲਾ ਵਧਾਇਆ ਅਤੇ ਇਕ ਅਜਿਹਾ ਸੁਨੇਹਾ ਦਿਤਾ ਕਿ ਜਿਸ ਵਿਚ ਚੰਡੀਗੜ੍ਹ ਨਹੀਂ, ਸਗੋਂ ਪੂਰੇ ਦੇਸ਼ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਖ਼ੁਸ਼ ਹੋਣਗੇ।