ਕੋਵਿਡ-19 ਲਈ ਸਥਾਪਤ ਹਸਪਤਾਲਾਂ ’ਚ ਇਲੈਕਟ੍ਰਾਨਿਕ ਉਤਪਾਦ ਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਦਾ ਪ੍ਰਮੁੱਖ ਬ੍ਰਾਂਡ ਐਲਜੀ ਇਲੈਕਟ੍ਰਾਨਿਕਸ ਪੰਜਾਬ ਵਿਚ ਕੋਵਿਡ-19 ਦੇ ਮੱਦੇਨਜ਼ਰ ਲੋੜੀਂਦੇ ਇਲੈਕਟ੍ਰਾਨਿਕ ਉਤਪਾਦ ਦਾਨ ਕਰਨ ਲਈ ਅੱਗੇ ਆਇਆ ਹੈ।

File Photo

ਚੰਡੀਗੜ੍ਹ, 24 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਭਾਰਤ ਦਾ ਪ੍ਰਮੁੱਖ ਬ੍ਰਾਂਡ ਐਲਜੀ ਇਲੈਕਟ੍ਰਾਨਿਕਸ ਪੰਜਾਬ ਵਿਚ ਕੋਵਿਡ-19 ਦੇ ਮੱਦੇਨਜ਼ਰ ਲੋੜੀਂਦੇ ਇਲੈਕਟ੍ਰਾਨਿਕ ਉਤਪਾਦ ਦਾਨ ਕਰਨ ਲਈ ਅੱਗੇ ਆਇਆ ਹੈ। ਲੋਕਾਂ ਨੂੰ ਮਹਾਮਾਰੀ ਵਿਰੁਧ ਲੜਨ ਵਿਚ ਸਹਾਇਤਾ ਦੇਣ ਲਈ ਐਲਜੀ ਨੇ 4 ਜ਼ਿਲਿ੍ਹਆਂ ਵਿਚ 52 ਉਤਪਾਦ ਦਾਨ ਕੀਤੇ ਹਨ। ਇਨ੍ਹਾਂ ਉਤਪਾਦਾਂ ਵਿਚ ਫ਼ਰਿੱਜ, ਏਅਰ ਕੰਡੀਸ਼ਨਰ, ਵਾਟਰ ਪਿਯੂਰੀਫਾਇਰ ਅਤੇ ਟੀ.ਵੀ. ਸ਼ਾਮਲ ਹਨ। 
ਇਸ ਸੰਕਟਕਾਲੀ ਸਥਿਤੀ ਦੌਰਾਨ ਐਲਜੀ ਇਲੈਕਟ੍ਰਾਨਿਕਸ ਵਲੋਂ ਹਰ ਸੰਭਵ ਢੰਗ ਅਪਣਾ ਕੇ ਕੋਰੋਨਾ ਵਿਰੁਧ ਲੜਾਈ ਵਿਚ ਯੋਗਦਾਨ ਦਿਤਾ ਜਾ ਰਿਹਾ ਹੈ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿਤੀ।