ਬਜ਼ੁਰਗ ਮੈਰਾਥਨ ਦੌੜਾਕ ਵਾਹਿਗੁਰੂ ਬਾਬਾ ਦੀ ਕੋਰੋਨਾ ਵਾਇਰਸ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਜ਼ੁਰਗ ਮੈਰਾਥਨ ਦੌੜਾਕ ਵਾਹਿਗੁਰੂ ਬਾਬਾ ਦੀ ਕੋਰੋਨਾ ਵਾਇਰਸ ਨਾਲ ਮੌਤ

ਬਜ਼ੁਰਗ ਮੈਰਾਥਨ ਦੌੜਾਕ ਵਾਹਿਗੁਰੂ ਬਾਬਾ ਦੀ ਕੋਰੋਨਾ ਵਾਇਰਸ ਨਾਲ ਮੌਤ

ਗਲਾਸਗੋ, 24 ਅਪ੍ਰੈਲ (ਪਪ) : ਗਲਾਸਗੋ ਦਾ ਨਾਂ ਵਿਸ਼ਵ ਭਰ ਵਿਚ ਚਮਕਾਉਣ ਵਾਲੇ ਬਜ਼ੁਰਗ ਮੈਰਾਥਨ ਦੌੜਾਕ ਭਾਈ ਅਮਰੀਕ ਸਿੰਘ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਣ ਉਪਰੰਤ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਭਾਈ ਅਮਰੀਕ ਸਿੰਘ 84 ਵਰ੍ਹਿਆਂ ਦੇ ਸਨ। ਉਹਨਾਂ ਦੌੜਨ ਅਭਿਆਸ ਉਮਰ ਦੇ 40ਵੇਂ ਵਰ੍ਹੇ 'ਚ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਲੰਡਨ ਮੈਰਾਥਨ 27 ਵਾਰ ਮੁਕੰਮਲ ਦੌੜਨ ਦਾ ਮਾਣ ਹਾਸਲ ਹੈ।

650 ਦੇ ਲਗਭਗ ਘਰ ਪਏ ਮੈਡਲ ਉਨ੍ਹਾਂ ਦੀ ਮਿਹਨਤ ਦੀ ਗਵਾਹੀ ਭਰਦੇ ਹਨ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਕਰ ਕੇ ਹੀ ਉਹ 'ਵਾਹਿਗੁਰੂ ਬਾਬਾ' ਵਜੋਂ ਜਾਣੇ ਜਾਂਦੇ ਸਨ। ਹਰ ਕਿਸੇ ਨੂੰ ਬਾਣੀ ਨਾਲ ਜੁੜਨ, ਕਸਰਤ ਕਰਨ, ਫਲ ਖਾਣ ਆਦਿ ਦੀ ਪ੍ਰੇਰਨਾ ਹਰ ਸਾਹ ਦੇਣਾ ਉਨ੍ਹਾਂ ਦਾ ਨੇਮ ਸੀ।