ਤਿੰਨ ਬਰਾਤੀਆਂ ਨਾਲ ਵਿਆਹ ਕੇ ਲਿਆਇਆ ਲਾੜੀ
ਨੇੜਲੇ ਪਿੰਡ ਕਬੂਲਪੁਰ ਵਿਖੇ ਬਾਜ ਸਿੰਘ ਦਾ ਛੋਟਾ ਪੁੱਤਰ ਵਰਿੰਦਰ ਸਿੰਘ ਅਪਣੀ ਲਾੜੀ ਨੂੰ ਵਿਆਹੁਣ ਲਈ ਸਿਰਫ਼ ਤਿੰਨ ਬਰਾਤੀਆਂ ਨਾਲ ਸਹੁਰੇ ਘਰ ਗਿਆ ਜੋ
ਘਨੌਰ 24 ਅਪ੍ਰੈਲ (ਸੁਖਦੇਵ ਸੁੱਖੀ): ਨੇੜਲੇ ਪਿੰਡ ਕਬੂਲਪੁਰ ਵਿਖੇ ਬਾਜ ਸਿੰਘ ਦਾ ਛੋਟਾ ਪੁੱਤਰ ਵਰਿੰਦਰ ਸਿੰਘ ਅਪਣੀ ਲਾੜੀ ਨੂੰ ਵਿਆਹੁਣ ਲਈ ਸਿਰਫ਼ ਤਿੰਨ ਬਰਾਤੀਆਂ ਨਾਲ ਸਹੁਰੇ ਘਰ ਗਿਆ ਜੋ ਹੁਣ ਤਕ ਦੇ ਸਾਦੇ ਵਿਆਹਾਂ ਵਿਚੋਂ ਸੱਭ ਤੋਂ ਸਾਦਗੀ ਭਰਿਆ ਵਿਆਹ ਹੈ। ਕੋਰੋਨਾ ਵਾਇਰਸ ਕਾਰਨ ਜ਼ਿਆਦਾ ਬਰਾਤੀਆਂ ਨੂੰ ਲੈ ਕੇ ਜਾਣ ਉਤੇ ਪਾਬੰਦੀ ਸੀ ਪਰ ਉਸ ਨੂੰ ਕੁੱਝ ਬਰਾਤੀ ਲੈ ਜਾਣ ਦੀ ਆਗਿਆ ਮਿਲੀ
ਪਰ ਇਸ ਦੇ ਬਾਵਜੂਦ ਲਾੜੇ ਨੇ ਕੇਵਲ ਅਪਣੇ ਭਰਾ ਤਲਵਿੰਦਰ ਸਿੰਘ, ਪਿਤਾ ਬਾਜ ਸਿੰਘ ਤੇ ਚਾਚਾ ਮਲੂਕ ਸਿੰਘ ਨੂੰ ਹੀ ਨਾਲ ਲਿਜਾਣਾ ਜ਼ਰੂਰੀ ਸਮਝਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਾਦਗੀ ਨਾਲ ਲਾਵਾਂ ਲੈ ਅਪਣੀ ਲਾੜੀ ਨੂੰ ਘਰ ਲੈ ਆਇਆ। ਉਕਤ ਵਿਆਹ ਦੀ ਪੂਰੇ ਪਿੰਡ ਨੇ ਸਿਫ਼ਤ ਕੀਤੀ ਬਿਨ੍ਹਾਂ ਬੈਂਡ ਬਾਜੇ ਅਤੇ ਵਾਧੂ ਖ਼ਰਚ ਕੀਤਿਆਂ ਇਕ ਚੰਗੀ ਗ੍ਰਸਤ ਵਸਾਉਣ ਦਾ ਸੁਨੇਹਾ ਦਿੰਦਾ ਇਹ ਵਿਆਹ ਸੰਪਨ ਹੋਇਆ।