ਮੀਰਪੁਰ ਕਲਾਂ ਦੇ ਵਿਅਕਤੀ ਦੀ ਸਾਈਪ੍ਰਸ ਵਿਚ ਮੌਤ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇੜਲੇ ਪਿੰਡ ਮੀਰਪੁਰ ਕਲਾਂ (ਹਿੰਮਤਪੁਰਾ ਢਾਣੀ) ਦੇ ਇਕ ਵਿਅਕਤੀ ਦੀ ਯੂਰਪ ਦੇ ਦੇਸ਼ ਸਾਈਪਰਸ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

File Photo

ਸਰਦੂਲਗੜ੍ਹ 24 ਅਪ੍ਰੈਲ (ਵਿਨੋਦ ਜੈਨ): ਨੇੜਲੇ ਪਿੰਡ ਮੀਰਪੁਰ ਕਲਾਂ (ਹਿੰਮਤਪੁਰਾ ਢਾਣੀ) ਦੇ ਇਕ ਵਿਅਕਤੀ ਦੀ ਯੂਰਪ ਦੇ ਦੇਸ਼ ਸਾਈਪਰਸ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਬੱਬੂ ਪੁੱਤਰ ਹਰਬੰਸ ਸਿੰਘ ਤਿੰਨ ਸਾਲ ਪਹਿਲਾਂ ਸਾਈਪ੍ਰਸ ਗਿਆ ਸੀ। ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ ਕੁਲਵਿੰਦਰ ਸਿੰਘ ਦੇ ਚਚੇਰੇ ਭਰਾ ਪ੍ਰਦੀਪ ਸਿੰਘ ਨੇ ਦਸਿਆ ਹੈ ਕਿ ਘਟਨਾ ਤੋਂ ਪਹਿਲਾਂ ਉਸ ਨਾਲ ਵੀਡੀਉ ਕਾਲ ਉਤੇ ਗੱਲ ਹੋਈ ਸੀ

ਤਾਂ ਉਹ ਸਾਹ ਲੈਣ ਵਿਚ ਤਕਲੀਫ਼ ਆਉਣ ਦੀ ਗੱਲ ਕਹਿ ਰਿਹਾ ਸੀ। ਉਨ੍ਹਾਂ ਨੂੰ ਉਸ ਦੀ ਮੌਤ ਕੋਰੋਨਾ ਦੀ ਬਿਮਾਰੀ ਨਾਲ ਹੋਣ ਦਾ ਵੀ ਸ਼ੱਕ ਹੈ ਪਰ ਡਾਕਟਰੀ ਰੀਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਉਧਰ ਸਮੂਹ ਪਿੰਡ ਵਾਸੀਆਂ ਰਿਸ਼ਤੇਦਾਰਾਂ ਅਤੇ ਪਰਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਲਵਿੰਦਰ ਸਿੰਘ ਬੱਬੂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾਣ।