ਆਰਥਕ ਤੰਗੀ ਕਰਾਨ ਮਜ਼ਦੂਰ ਵਲੋਂ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਜਟਾਣਾ ਖ਼ੁਰਦ ਵਿਖੇ ਇਕ ਨੌਜਵਾਨ ਨੇ ਆਰਥਕ ਤੰਗੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਪਿੰਡ ਜਟਾਣਾ ਖ਼ੁਰਦ ਦੇ ਬਲਵਿੰਦਰ ਸਿੰਘ

File Photo

ਸਰਦੂਲਗੜ੍ਹ, 24 ਅਪ੍ਰੈਲ (ਵਿਨੋਦ ਜੈਨ): ਪਿੰਡ ਜਟਾਣਾ ਖ਼ੁਰਦ ਵਿਖੇ ਇਕ ਨੌਜਵਾਨ ਨੇ ਆਰਥਕ ਤੰਗੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਪਿੰਡ ਜਟਾਣਾ ਖ਼ੁਰਦ ਦੇ ਬਲਵਿੰਦਰ ਸਿੰਘ ਵਿੱਕੀ (20) ਪੁੱਤਰ ਬਾਵਾ ਸਿੰਘ ਨੇ ਆਰਥਿਕ ਤੰਗੀ ਦੇ ਚਲਦਿਆਂ ਖ਼ੁਦਕਸ਼ੀ ਕਰ ਲਈ ਹੈ। ਉਹ ਮਜ਼ਦੂਰੀ ਆਦਿ ਕਰ ਕੇ ਅਪਣੇ ਪਵਿਾਰ ਨੂੰ ਪਾਲ ਰਿਹਾ ਸੀ। ਉਸ ਦਾ ਪਿਤਾ ਵੀ ਮਜ਼ਦੂਰੀ ਆਦਿ ਕਰਦਾ ਹੈ ਅਤੇ ਉਸ ਦੀ ਮਾਂ ਬਿਮਾਰ ਰਹਿੰਦੀ ਹੈ। ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਕ ਭੈਣ ਵਿਆਹੀ ਹੋਈ ਹੈ ਜਦਕਿ ਦੂਸਰੀ ਭੈਣ ਅਜੇ ਕੁਆਰੀ ਹੈ।

ਇਕ ਮਹੀਨੇ ਤੋਂ ਤਾਲਾਬੰਦੀ ਅਤੇ ਕਰਫ਼ਿਊ ਲੱਗਣ ਕਾਰਨ ਉਹ ਦਿਹਾੜੀ ਉਤੇ ਨਾ ਜਾ ਸਕਿਆ। ਜਿਸ ਕਰ ਕੇ ਉਹ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਪਿੰਡ ਵਿਚ ਹੀ ਬਣੇ ਇਕ ਡੇਰੇ ਵਿਚ ਜਾ ਕੇ ਦਰੱਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਵਿਚ ਝੁਨੀਰ ਜਗਦੇਵ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਬਾਵਾ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਝੁਨੀਰ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਮ੍ਰਿਤਕ ਦਾ ਸਰੀਰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਰਖਿਆ ਹੋਇਆ ਹੈ।