ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਰਾਹਤ ਰਾਸ਼ੀ ਨਾ ਜਾਰੀ ਕਰ ਕੇ ਸੌੜੀ ਸੋਚ ਦਾ ਸੂਬਤ ਦਿਤਾ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਨਾਲ ਤਰਾਹੀ ਤਰਾਹੀ ਮੱਚੀ ਹੋਈ  ਤੇ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ

File Photo

ਚੰਡੀਗੜ੍ਹ 24 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਨਾਲ ਤਰਾਹੀ ਤਰਾਹੀ ਮੱਚੀ ਹੋਈ  ਤੇ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਸੂਬੇ ਨੂੰ ਕੋਈ ਰਾਹਤ ਰਾਸ਼ੀ ਨਹੀਂ ਦਿੱਤੀ ਜਾ ਰਹੀ। ਅਜਿਹਾ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋੜੀ ਸੋਚ ਦਾ ਸਬੂਤ ਦਿੱਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਕੇਂਦਰ ਦੀ ਭਾਜਪਾ ਸਰਕਾਰ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਅੱਜ ਸਮੁੱਚੀ ਮਨੁੱਖਤਾ ਦੀ ਭਲਾਈ ਦਾ ਸਵਾਲ ਹੈ ਤੇ ਹਰ ਰਾਜਨੀਤਿਕ ਆਗੂ ਨੂੰ ਬਿਨਾ ਕਿਸੇ ਭੇਦਭਾਵ ਆਪਣੀ ਬਣਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਧਰਮਸੌਤ ਨੇ ਅੱਗੇ ਕਿਹਾ ਕਿ ਪੰਜਾਬ ਦੇ ਭਾਜਪਾ ਆਗੂਆਂ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਪਿਛਲੇ 1 ਮਹੀਨੇ ਦੌਰਾਨ 4,175 ਕਰੋੜ ਰੁਪਏ ਜਾਰੀ ਕੀਤੇ  ਹਨ, ਜੋ ਕਿ ਪੰਜਾਬ ਨੂੰ ਕੋਰੋਨਾ ਨਾਲ ਲੜਨ ਲਈ ਰਾਹਤ ਪੈਕੇਜ ਦਿੱਤਾ ਗਿਆ ਹੈ।

ਜਦੋਂ ਕਿ ਇਨ੍ਹਾਂ ਰੁਪਇਆਂ ਵਿਚ 247 ਕਰੋੜ ਤੇ 638 ਕਰੋੜ ਜਿਸਦਾ ਕੁੱਲ 885 ਕਰੋੜ ਰੁਪਏ ਬਣਦਾ ਹੈ ਸਟੇਟ ਡਿਜ਼ਾਸਟਰ ਰਿਲੀਫ ਫੰਡ ਵਿਚ ਭੇਜੇ ਗਏ ਹਨ ਜੋ ਕਿ ਪੰਜਾਬ ਸਰਕਾਰ ਦੇ ਹੀ ਆਪਣੇ ਹਿੱਸੇ ਦੇ 2-3 ਸਾਲਾਂ ਦੇ ਰੁਕੇ ਹੋਏ ਰੁਪਏ ਸਨ।  ਇਸੇ ਪ੍ਰਕਾਰ ਕੇਂਦਰ ਸਰਕਾਰ ਵੱਲੋਂ 1129 ਕਰੋੜ ਤੇ 1237 ਕਰੋੜ ਰੁਪਏ ਭੇਜੇ ਗਏ ਹਨ ਜੋ ਕਿ ਪੰਜਾਬ ਦੇ ਹਿੱਸੇ ਦੇ ਜੀਐਸਟੀ ਦੇ ਬਕਾਏ ਵਿਚੋਂ ਭੇਜੇ ਗਏ ਹਨ।

ਨੈਸ਼ਨਲ ਹੈਲਥ ਮਿਸ਼ਨ  ਤਹਿਤ 112 ਕਰੋੜ, ਇਸ ਤੋਂ ਇਲਾਵਾ 72 ਕਰੋੜ ਮਨਰੇਗਾ ਤੇ ਹੋਰ ਵੱਖ ਵੱਖ ਹੈਡਾਂ ਵਿਚ 740 ਕਰੋੜ ਦੇ ਕਰੀਬ ਦੇ ਰੁਪਏ ਭੇਜੇ ਗਏ ਹਨ ਜਿਸ ਦਾ ਕੁੱਲ ਜੋੜ 4175 ਕਰੋੜ ਦੇ ਕਰੀਬ ਬਣਦਾ ਹੈ ਇਹ ਕੇਂਦਰ ਸਰਕਾਰ ਨੇ ਪੰਜਾਬ ਨੂੰ ਖੈਰਾਤ ਨਹੀ ਦਿੱਤੀ ਸਗੋਂ ਪੰਜਾਬ ਦੇ ਹੀ ਹਿੱਸੇ ਦੀ ਰਾਸ਼ੀ ਦਿੱਤੀ ਗਈ ਹੈ,  ਜੋ ਕਿ ਦੇਰ ਸਵੇਰ ਕੇਂਦਰ ਨੇ ਦੇਣੇ ਹੀ ਪੈਣੇ ਸਨ