ਸੌਦਾ ਸਾਧ ਦੀ ਪੈਰੋਲ 'ਤੇ ਰਿਹਾਈ ਦੀ ਅਰਜ਼ੀ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਵੀ ਦੋ ਵਾਰ ਪੈਰੋਲ ਦੀ ਅਰਜ਼ੀ ਹੋ ਚੁੱਕੀ ਹੈ ਨਾਮਨਜ਼ੂਰ

ਸੌਦਾ ਸਾਧ ਦੀ ਪੈਰੋਲ 'ਤੇ ਰਿਹਾਈ ਦੀ ਅਰਜ਼ੀ ਖ਼ਾਰਜ

ਚੰਡੀਗੜ੍ਹ, 24 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਸੌਦਾ ਸਾਧ ਡੇਰਾ ਸਿਰਸੀ ਮੁਖੀ ਰਾਹਮ ਰਹੀਮ ਦੀ ਪੈਰੋਲ ਦੀ ਅਰਜ਼ੀ ਹਰਿਆਣਾ ਸਰਕਾਰ ਨੇ ਪ੍ਰਵਾਨ ਨਹੀਂ ਕੀਤੀ। ਪੁਲਿਸ ਤੇ ਜੇਲ ਦੇ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰੇ ਬਾਅਦ ਸੁਨਾਰੀਆ ਜੇਲ ਰੋਹਤਕ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਰਾਮ ਰਹੀਮ ਦੀ ਤਿੰਨ ਹਫ਼ਤਿਆਂ ਦੀ ਪੈਰੋਲ ਲਈ ਦਿਤੀ ਅਰਜ਼ੀ ਖ਼ਾਰਜ ਕਰ ਦਿਤੀ ਹੈ।

ਪਤਾ ਲੱਗਾ ਹੈ ਕਿ ਰੋਹਤਕ ਜੇਲ ਦੇ ਅਧਿਕਾਰੀਆਂ ਨੇ ਅਰਜ਼ੀ ਬਾਰੇ ਸਿਰਸਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਦੀ ਵੀ ਸਲਾਹ ਲਈ ਕਿਉਂਕਿ ਸਿਰਸਾ ਵਿਚ ਸੱਚਾ ਸੌਦਾ ਡੇਰੇ ਦਾ ਹੈੱਡਕੁਆਟਰ ਹੈ। ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਮੇਂ ਪਹਿਲਾਂ ਹੀ ਕੋਰੋਨਾ ਸੰਕਟ ਚਲ ਰਿਹਾ ਹੈ ਅਤੇ ਰਾਮ ਰਹੀਮ ਨੂੰ ਜੇਲ ਤੋਂ ਬਾਹਰ ਭੇਜਣ ਨਾਲ ਅਮਨ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ।