ਪੰਜਾਬ 'ਚ ਫਿਰ ਵਿਗੜਿਆ ਮੌਸਮ ਦਾ ਮਿਜਾਜ਼, ਨਿੱਕੀ-ਨਿੱਕੀ ਕਿਣਮਿਣ ਨੇ ਵਧਾਈ ਕਿਸਾਨਾਂ ਦੀ ਚਿੰਤਾ

ਏਜੰਸੀ

ਖ਼ਬਰਾਂ, ਪੰਜਾਬ

ਆਉਣ ਵਾਲੇ 48 ਘੰਟੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ।

FILE PHOTO

ਲੁਧਿਆਣਾ: ਆਉਣ ਵਾਲੇ 48 ਘੰਟੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ। ਮੌਸਮ ਵਿਭਾਗ ਨੇ ਦੇਰ ਸ਼ਾਮ ਨੂੰ ਬਦਲਦੇ ਮੌਸਮ ਦੇ ਮਿਜਾਜ ਸਬੰਧੀ ਇੱਕ ਬੁਲੇਟਿਨ ਜਾਰੀ ਕਰਦਿਆਂ ਕਿਹਾ ਹੈ। 

ਕਿ ਪੱਛਮੀ ਚੱਕਰਵਾਤ ਦੇ ਸਰਗਰਮ ਹੋਣ ਕਾਰਨ 25 ਅਪ੍ਰੈਲ ਤੋਂ 27 ਅਪ੍ਰੈਲ ਤੱਕ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਧੂੜ ਦੇ ਤੂਫਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਇੱਕ ਪਾਸੇ ਕੋਰੋਨਾ ਦੀ ਮਾਰ ਅਤੇ ਦੂਜੇ ਪਾਸੇ ਕਣਕ ਦੀ ਵਾਢੀ ਦਾ ਕੰਮ ਮੌਸਮ ਦੇ ਬਦਲਦੇ ਮਿਜਾਜ ਕਰਕੇ ਪਿੱਛੇ ਰਹਿ ਗਿਆ ਹੈ। ਬਾਹਰਲੇ ਰਾਜਾਂ  ਵਿੱਚ ਗਈਆ ਕੰਬਾਇਨਾਂ ਦੇ ਵੀ ਪੰਜਾਬ 'ਚ ਦੇਰੀ ਨਾਲ ਆਉਣ ਕਰਕੇ ਕਣਕ ਦੀ ਕਟਾਈ ਦਾ ਕੰਮ ਪਿੱਛੇ  ਰਹਿ ਗਿਆ ਹੈ।

ਪੰਜਾਬ ਦੇ ਮੌਸਮ ਦੇ ਮੱਦੇਨਜ਼ਰ ਕਿਸਾਨ ਅਜੇ ਵੀ ਨਿਰਾਸ਼ਾ ਵਿਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਸ਼ੁਰੂ ਵਿੱਚ ਹੀ ਤਾਪਮਾਨ ਵਿੱਚ ਵਾਧਾ ਹੁੰਦਾ ਸੀ, ਪਰ ਇਸ ਵਾਰ ਮੌਸਮ ਨੇ ਅਪ੍ਰੈਲ ਦਾ ਅੱਧਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਬਦਲਣ ਵਿੱਚ ਦੇਰੀ ਕੀਤੀ ਹੈ। ਬੱਦਲ ਰੋਜ਼ਾਨਾ ਅਸਮਾਨ ਵਿੱਚ  ਛਾਏ ਰਹਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।