ਵੱਡੇ ਧਨਾਢਾਂ ਨੇ ਖੇਤੀ ਨੂੰ ਹਥਿਆਉਣ ਲਈ ਮੋਦੀ ਨੂੰ ਅੱਗੇ ਲਾਇਆ : ਬ੍ਰਹਮਪੁਰਾ
ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਾਰੀ ਪ੍ਰੈਸ ਬਿਆਨ ਦੌਰਾਨ ਕੀਤਾ।
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਦੇਸ਼ ਵਿਚ ਅੱਜ ਦੇ ਹਾਲਾਤ ਬੇਹੱਦ ਚਿੰਤਾਜਨਕ ਹੋ ਗਏ ਹਨ। ਭਾਵੇਂ ਉਹ ਗ਼ਰੀਬਾਂ, ਘੱਟ-ਗਿਣਤੀਆਂ, ਸਿੱਖਾਂ, ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਦਲਿਤਾਂ, ਵਪਾਰੀਆਂ ਆਦਿ ਕੋਈ ਵੀ ਵਰਗ ਅੱਜ ਮੋਦੀ ਦੇ ਤਾਨਾਸ਼ਾਹੀ ਰਵਈਏ ਤੋਂ ਚਿੰਤਿੰਤ ਹੈ। ਉਸ ਦਾ ਇਕੋ ਇਕ ਕਾਰਨ ਹੈ ਪੂੰਜੀਪਤੀਆਂ ਜੋ ਦੇਸ਼ ਨੂੰ ਲੋਕਤੰਤਰ ਦੇ ਬੁਰਕੇ ਹੇਠ ਚਲਾ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਾਰੀ ਪ੍ਰੈਸ ਬਿਆਨ ਦੌਰਾਨ ਕੀਤਾ।
ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਹਕੂਮਤ ਪੂੰਜੀਪਤੀਆਂ ਦੇ ਇਸ਼ਾਰਿਆਂ ਤੇ ਚਲ ਰਹੀ ਹੈ ਜਿਸ ਦਾ ਇਕੋ-ਇਕ ਮਕਸਦ ਵੱਡੇ ਘਰਾਣਿਆਂ ਨੂੰ ਹੋਰ ਪ੍ਰਫ਼ੁੱਲਤ ਕਰਨਾ ਤੇ ਆਮ ਲੋਕਾਂ ਨੂੰ ਲਤਾੜਨਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਹਾਲਾਤ ਕੁੱਝ ਤਾਂ ਕਰੋਨਾ ਕਾਰਨ ਬਣੇ ਹਨ ਪਰ ਇਸ ਨੂੰ ਹਥਿਆਰ ਬਣਾ ਕੇ ਮੋਦੀ ਖੇਡ ਰਹੇ ਹਨ ਜਿਵੇਂ ਕਿ ਅਸਾਮ, ਬੰਗਾਲ, ਆਂਧਰਾ-ਪ੍ਰਦੇਸ਼ ਆਦਿ ਰਾਜਾਂ ਵਿਚ ਚੋਣਾਂ ਹੋ ਗਈਆਂ ਹਨ।
ਵੈਕਸੀਨ ਦੀ ਸਪਲਾਈ ਤੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਇਹ ਬੇਹੱਦ ਖ਼ਤਰਨਾਕ ਹੈ, ਦੇਸ਼ ਦੀ ਮੈਡੀਕਲ ਹਾਲਤ ਕਿਵੇਂ ਦੀ ਹੈ ਇਹ ਕਿਸੇ ਤੋਂ ਲੁਕੀ ਨਹੀਂ ਅਤੇ ਜੇਕਰ ਜਲਦ ਇਸ ਦਾ ਪ੍ਰਬੰਧ ਨਾ ਹੋਇਆ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਅੰਮਿ੍ਰਤਸਰ ਵਿਚ ਕਰੋਨਾ ਕਾਰਨ ਆਕਸੀਜਨ ਦੀ ਘਾਟ ਕਾਰਨ ਹੋੲਆਂ ਮੌਤਾਂ ਤੇ ਜਥੇਦਾਰ ਬ੍ਰਹਮਪੁਰਾ ਨੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਤੇ ਮੰਗ ਕੀਤੀ ਕਿ ਸਰਕਾਰ ਪੀੜਤਾਂ ਨੂੰ ਰਾਹਤ ਦੇਵੇ। ਕਾਲੇ ਖੇਤੀ ਕਾਨੂੰਨਾਂ ਤੇ ਮੋਦੀ ਸਰਕਾਰ ਦੀ ਅੜੀ ਨਹੀਂ ਬਲਕਿ ਇਕ ਛੋਟੀ ਤੇ ਹੇਠਲੇ ਪੱਧਰ ਦੀ ਸੋਚ ਦੇ ਮਾਲਕ ਨਰਿੰਦਰ ਮੋਦੀ ਹਨ ਜੋ ਅਪਣੇ ਹੰਕਾਰੀ ਵਤੀਰੇ ਕਾਰਨ ਦੇਸ਼ ਦੇ ਅੰਨਦਾਤੇ ਨਾਲ ਘਟੀਆ ਵਰਤਾਅ ਕਰ ਰਹੇ ਹਨ।