ਮਾਈਨਿੰਗ ਮਾਫ਼ੀਆ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵਲੋਂ ਟੋਲ ਫ੍ਰੀ ਨੰਬਰ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਜਾਰੀ ਕੀਤਾ ਵਿਸ਼ੇਸ਼ ਟੋਲ ਫ੍ਰੀ ਨੰਬਰ 1800 180 2422

CM Bhagwant Mann

ਭੇਜੀ ਜਾ ਸਕਦੀ ਹੈ ਖਾਨ ਅਤੇ ਮਾਈਨਿੰਗ ਵਿਭਾਗ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ

ਚੰਡੀਗੜ੍ਹ : ਸੂਬੇ ਵਿਚੋਂ ਭ੍ਰਿਸ਼ਟਾਚਾਰ, ਨਸ਼ੇ ਅਤੇ ਮਾਈਨਿੰਗ ਵਾਲੇ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਹੀ ਮਾਨ ਸਰਕਾਰ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਇਕ ਵਿਸ਼ੇਸ਼ ਟੋਲ ਫ੍ਰੀ ਨੰਬਰ 1800 180 2422 ਜਾਰੀ ਕੀਤਾ ਹੈ।

ਵਿਭਾਗ ਦੇ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਵਿਅਕਤੀ ਨੂੰ ਵੀ ਖਾਨ ਅਤੇ ਮਾਈਨਿੰਗ ਵਿਭਾਗ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ ਹੈ ਤਾਂ ਉਕਤ ਨੰਬਰ ’ਤੇ ਸ਼ਿਕਾਇਤ ਭੇਜੀ ਸਕਦਾ ਹੈ।

ਇਸ ਟੋਲ ਫ੍ਰੀ ਨੰਬਰ ਦਾ ਮਕਸਦ ਮਾਈਨਿੰਗ ਮਾਫ਼ੀਆ ਨੂੰ ਰੋਕਣਾ ਹੈ। ਪੰਜਾਬ ਸਰਕਾਰ ਨੇ ਆਈ. ਏ. ਐੱਸ. ਅਫ਼ਸਰ ਕ੍ਰਿਸ਼ਨ ਕੁਮਾਰ ਨੂੰ ਉਕਤ ਵਿਭਾਗ ਦੇ ਸਕੱਤਰ ਲਗਾਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਖ਼ਿਲਾਫ਼ ਪੰਜਾਬ ਸਰਕਾਰ ਨੰਬਰ ਜਾਰੀ ਕਰ ਚੁੱਕੀ ਹੈ।