ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਬੈਂਸ ਨੇ ਹਲਕੇ ਦੀਆਂ ਦਾਣਾ ਮੰਡੀਆਂ ਦਾ ਕੀਤਾ ਦੌਰਾ
ਕਿਹਾ - 30% ਕਣਕ ਮੰਡੀਆਂ ਦੇ ਵਿਚ ਆ ਚੁੱਕੀ ਹੈ ਤੇ ਜਿਨਾਂ ਚੋਂ 25% ਲਿਫਟਿੰਗ ਹੋ ਵੀ ਚੁੱਕੀ ਹੈ
ਆਨੰਦਪੁਰ ਸਾਹਿਬ - ਕੈਬਨਿਤ ਮੰਤਰੀ ਹਰਜੋਤ ਬੈਂਸ ਨੇ ਅੱਜ ਅਪਣੇ ਹਲਕੇ ਦੀਆਂ ਦਾਣਆ ਮੰਡੀਆਂ ਦਾ ਦੌਰਾ ਕੀਤਾ ਤੇ ਮੰਡੀਆਂ ਦੇ ਹਾਲ ਦੇਖੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਾਰੀ ਟੀਮ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਮੰਡੀ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਕਿਸੇ ਨੂੰ ਨਹੀਂ ਆਉਣ ਦਿੱਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਤੁਰੰਤ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਨ ਤੇ ਉਹ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣਗੇ। ਗੱਲਬਾਤ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਹਲਕੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕਰ ਰਹੇ ਹਾਂ ਤੇ ਪੁੱਛ ਰਹੇ ਹਾਂ ਕਿ ਕਿਸਾਨਾਂ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ, ਜਿੰਨੇ ਵੀ ਕਿਸਾਨਾਂ ਨੂੰ ਮਿਲੇ ਸਾਰੇ ਹੀ ਕਿਸਾਨ ਬਹੁਤ ਖੁਸ਼ ਹਨ।
ਸਾਡੇ ਸਾਰੇ ਆੜਤੀ ਵੀਰ ਵੀ ਬਹੁਤ ਖੁਸ਼ ਨੇ, ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆ ਰਹੀ। ਸਮੂਥ ਲਿਫਟਿੰਗ ਹੋ ਰਹੀ ਹੈ। 30% ਦੇ ਲਗਭਗ ਜਿਹੜੀ ਕਣਕ ਪਹਿਲਾਂ ਹੀ ਮੰਡੀ 'ਚ ਆ ਚੁੱਕੀ ਹੈ।
ਇਸ ਦੇ ਨਾਲ ਹੀ ਇਸ ਵਾਰੀ ਜਿਹੜੀ ਵਿਲੱਖਣ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਜਿੰਨੇ ਵੀ ਕਿਸਾਨਾਂ ਨੂੰ ਮੈਂ ਮਿਲਿਆ ਉਹ ਇਹ ਗੱਲ ਬੋਲਦੇ ਨੇ ਕਿ ਇਸ ਵਾਰੀ ਸਰਕਾਰ ਵੱਲੋਂ ਕਣਕਾਂ ਦੇ ਲਈ ਜਿਸ ਤਰੀਕੇ ਦੀ ਬਿਜਲੀ ਆਈ ਹੈ, ਉਸ ਦੌਰਾਨ ਇੱਕ ਵੀ ਰਾਤ ਜਾਗਨੀ ਨਹੀਂ ਪਈ। ਇਹ ਇੱਕ ਵੱਡੀ ਤਬਦੀਲੀ ਹੈ। ਪਿਛਲੇ ਦੋ ਸਾਲ ਤੋਂ ਕਿਸਾਨਾਂ ਨੂੰ ਮੁਫ਼ਤ ਤੇ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਜਿਹੜਾ ਨਹਿਰੀ ਪਾਣੀ ਹੈ। ਉਹ ਸਾਡੇ ਇਲਾਕੇ ਚ ਵੀ ਅਸੀਂ ਵਧਾ ਰਹੇ ਹਾਂ। ਬਹੁਤ ਜ਼ਿਆਦਾ ਤੇ ਪੂਰੇ ਪੰਜਾਬ ਦੇ ਵਿੱਚ ਨਹਿਰੀ ਪਾਣੀ ਬਹੁਤ ਵਧੀਆ ਹੈ।
ਉਹਨਾਂ ਨੇ ਕਿਹਾ ਕਿ ਫ਼ਸਲ ਦੀ ਗੁਣਵੱਤਾ ਵੀ ਵੱਧਦੀ ਹੈ ਤੇ ਇਹ ਇੱਕ ਵਧੀਆ ਨਿਸ਼ਾਨੀਆਂ ਹਨ ਤੇ ਇੱਥੇ ਆ ਕੇ ਹੋਰ ਵੀ ਲੇਬਰ ਨਾਲ ਵੀ ਗੱਲ ਕੀਤੀ ਹੈ। ਜਿਹੜੇ ਖਾਸ ਮਸਲੇ ਨੇ ਜਿਵੇਂ ਸ਼ੈਡ ਦਾ ਮਸਲਾ, ਸਾਡੇ ਆਪਣੇ ਹਲਕੇ ਦੀ ਜਿਹੜੀ ਵੀ ਮੰਡੀ 'ਚ ਕਿਸੇ ਕਿਸਮ ਦੀ ਕਮੀਂ ਹੈ, ਅਸੀ ਅਗਲੇ ਬਜਟ ਦੇ ਵਿਚ ਲੈ ਕੇ ਆਵਾਂਗੇ ਤੇ ਉਸ ਨੂੰ ਪੂਰਾ ਕਰਾਂਗੇ।