Hoshiarpur Road Accident: ਐਕਟਿਵਾ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, ਨੌਜਵਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

3 ਭੈਣਾਂ ਦੇ ਇਕਲੌਤੇ ਭਰਾ ਦੀ ਸੀ ਮ੍ਰਿਤਕ 

Hoshiarpur Road Accident

 

Hoshiarpur Road Accident: ਹੁਸ਼ਿਆਰਪੁਰ ਦੇ ਦਸੂਹਾ ਹਾਜੀਪੁਰ ਮੁੱਖ ਸੜਕ 'ਤੇ ਅੱਡਾ ਸਿਪ੍ਰੀਆਂ ਵਿਖੇ, ਇੱਕ ਸਕੂਟੀ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਕਾਸ਼ਦੀਪ ਵਿਰਕ, ਜੋ ਕਿ ਪਿੰਡ ਸਿੰਘਪੁਰ ਦੇ ਰਹਿਣ ਵਾਲੇ ਸੁਰਜੀਤ ਸਿੰਘ ਦਾ ਪੁੱਤਰ ਹੈ, ਕਿਸੇ ਕੰਮ ਲਈ ਹਾਜੀਪੁਰ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ, ਤਾਂ ਉਸ ਦੀ ਟੱਕਰ ਸਿੰਗੋਵਾਲ ਵਿਖੇ ਕੁੜੀਆਂ ਸਵਾਰ ਐਕਟਿਵਾ ਨਾਲ ਟੱਕਰ ਹੋ ਗਈ। 

ਇਸ ਹਾਦਸੇ ਵਿੱਚ ਆਕਾਸ਼ਦੀਪ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਐਕਟਿਟਾ ਸਵਾਰ ਕੁੜੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। 

ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। 

ਮ੍ਰਿਤਕ ਆਕਾਸ਼ਦੀਪ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਆਕਾਸ਼ਦੀਪ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।