Amritsar News: ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, BSF ਤੇ ਅੰਮ੍ਰਿਤਸਰ ਪੁਲਿਸ ਨੇ 4.5 ਕਿਲੋ RDX ਕੀਤਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News: 5 ਹੈਂਡ ਗ੍ਰਨੇਡ ਤੇ 5 ਪਿਸਤੌਲ ਵੀ ਹੋਏ ਬਰਾਮਦ

BSF and Amritsar Police recover 4.5 kg RDX Amritsar News

BSF and Amritsar Police recover 4.5 kg RDX Amritsar News: ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ। ਬੀਐਸਐਫ਼ ਤੇ ਅੰਮ੍ਰਿਤਸਰ ਪੁਲਿਸ ਨੇ 4.5 ਕਿਲੋ ਆਰਡੀਐਸ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ਼. 117 ਬਟਾਲੀਅਨ ਨੇ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ 'ਤੇ ਚਲਾਏ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਅਸਲਾ ਅਤੇ ਆਰ.ਡੀ.ਐਕਸ. ਬਰਾਮਦ ਕੀਤਾ ਹੈ।

ਇਹ ਬਰਾਮਦਗੀ ਪਿੰਡ ਸਾਹੋਵਾਲ ਨੇੜਲੇ ਇੱਕ ਕਿਸਾਨ ਦੇ ਕਣਕ ਦੇ ਖੇਤਾਂ 'ਚੋਂ ਹੋਈ ਹੈ। ਬਰਾਮਦਗੀ ਦੌਰਾਨ ਦੋ ਵੱਡੇ ਪੈਕਟਾਂ ਵਿਚੋਂ 5 ਹੈਂਡ ਗ੍ਰਨੇਡ, 5 ਪਿਸਤੌਲ, 8 ਮੈਗਜ਼ੀਨ, 220 ਜ਼ਿੰਦਾ ਕਾਰਤੂਸ, 4.50 ਕਿਲੋ ਧਮਾਕਾ ਖੇਜ ਸਮੱਗਰੀ (ਆਰ.ਡੀ.ਐਕਸ), 2 ਬੈਟਰੀ ਚਾਰਜਰ ਅਤੇ ਦੋ ਰਿਮੋਟ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।