ਗੜ੍ਹਦੀਵਾਲਾ ਦੇ ਧੁੱਗਾ ਕਲਾਂ 'ਚ ਗੁਰਦੁਆਰਾ ਕਮੇਟੀ ਨੂੰ ਲੈ ਕੇ ਵਿਵਾਦ ਭਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੜ੍ਹਦੀਵਾਲਾ ਨੇੜਲੇ ਪਿੰਡ ਧੁੱਗਾ ਕਲਾਂ ਵਿਖੇ ਸਿੰਘ ਸਭਾ ਗੁਰਦੁਆਰਾ ਵਿਖੇ ਉਸ ਵਕਤ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਗੁਰਦੁਆਰਾ ਕਮੇਟੀ ਬਣਾਉਣ ਨੂੰ ਲੈ ਕੇ ...

Police Inspecting the scene

ਗੜ੍ਹਦੀਵਾਲਾ ਨੇੜਲੇ ਪਿੰਡ ਧੁੱਗਾ ਕਲਾਂ ਵਿਖੇ ਸਿੰਘ ਸਭਾ ਗੁਰਦੁਆਰਾ ਵਿਖੇ ਉਸ ਵਕਤ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਗੁਰਦੁਆਰਾ ਕਮੇਟੀ ਬਣਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ।ਧੁੱਗਾ ਕਲਾਂ ਦੇ ਐਸਸੀ ਭਾਈਚਾਰੇ ਦੇ ਮੁਹੱਲੇ ਅੰਦਰ ਸਿੰਘ ਸਭਾ ਗੁਰਦੁਆਰੇ ਦੀ ਕਮੇਟੀ 'ਤੇ ਪਹਿਲਾਂ ਕਰੀਬ 9 ਮਹੀਨੇ ਤੋਂ ਹੀ ਹਰਬੰਸ ਸਿੰਘ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ ਕਾਬਜ਼ ਸੀ।

ਜਿਸ ਸਬੰਧੀ ਪਿੰਡ ਵਿਚ ਕੁਝ ਵਿਅਕਤੀਆਂ ਵਲੋਂ ਨਵੇਂ ਸਿਰੇ ਤੋਂ ਕਮੇਟੀ ਦਾ ਗਠਨ ਕਰਨ ਸਬੰਧੀ ਇਕੱਠ ਕੀਤਾ ਗਿਆ। ਲੇਕਿਨ ਪੁਰਾਣੀ ਕਮੇਟੀ ਵਲੋਂ ਕਿਹਾ ਗਿਆ ਕਿ ਅਸੀ ਉੱਕਤ ਗੁਰਦਵਾਰਾਂ ਸਾਹਿਬ ਵਿਖੇ ਪੂਰੇ ਆਦਰ ਸਤਿਕਾਰ ਸਹਿਤ ਸੇਵਾ ਕਰਦੇ ਹਾ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ, ਪੂਰੀ ਗੁਰਸਿੱਖ ਤੇ ਅਮ੍ਰਿਤਧਾਰੀ ਹੈ। ਪਰ ਕਮੇਟੀ 'ਤੇ ਕਬਜ਼ੇ ਦੇ ਹੋਏ ਵਿਵਾਦ ਦੇ ਚੱਲਦਿਆਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਜਾ ਪੁੱਜਾ ਹੈ।

 ਅਕਾਲ ਤਖਤ ਸਾਹਿਬ ਵਲੋਂ ਉੱਕਤ ਗੁਰਦਵਾਰਾਂ ਦੀ ਕਮੇਟੀ ਦੇ ਮੱਸਲੇ ਨੂੰ ਸਲਝਾਉਣ ਲਈ ਕੁਝ ਸਿੱਘਾਂ ਦੀ ਡਿਊਟੀ ਲਗਾਈ ਗਈ। ਪਰ ਕਮੇਟੀ ਦਾ ਮਸਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਜਿਸ ਸਬੰਧੀ ਪੁਰਾਣੀ ਕਮੇਟੀ ਵਲੋਂ ਵੀ ਆਪਣਾ ਪੱਖ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕੀਤਾ ਗਿਆ। ਜਿਸ ਉਪਰੰਤ  ਸ੍ਰੀ ਅਕਾਲ ਤਖਤ ਸਾਹਿਬ ਦੇ ਦਖਲ ਨਾਲ 7 ਮਈ 2018 ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਪਰ ਅੱਜ ਗੁਰਦੁਆਰਾ ਸਾਹਿਬ ਅੰਦਰ ਅਖੰਡ ਪਾਠ ਰੱਖੇ ਜਾਣ ਨੂੰ ਕਬਜ਼ੇ ਦੀ ਕੋਸ਼ਿਸ਼ ਦੱਸਦਿਆਂ ਪਹਿਲੀ ਕਮੇਟੀ ਦੇ ਪ੍ਰਧਾਨ ਕੈਪਟਨ ਹਰਬੰਸ ਸਿੰਘ ਤੇ ਕਮੇਟੀ ਮੈਂਬਰਾਂ ਵਲੋਂ ਨਵੀਂ ਕਮੇਟੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਗਿਆ।ਇਸ ਦਾ ਪਤਾ ਲੱਗਦਿਆਂ ਹੀ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਮਨਜੀਤ ਸਿੰਘ ਅਤੇ ਐੱਸਐੱਚਓ ਜਸਕੰਵਲ ਸਿੰਘ ਦੀ ਅਗਵਾਈ ਹੇਠ ਭਾਰੀ ਸੁਰੱਖਿਆਂ ਦੇ ਪ੍ਰਬੰਧ ਕੀਤੇ ਗਏ ਹਨ।

ਕਮੇਟੀ ਵਿਵਾਦ ਨੂੰ ਸੁਲਝਾਉਣ ਲਈ ਐੱਸਐਚਓ ਗੜ੍ਹਦੀਵਾਲਾ ਜਸਕੰਵਲ ਸਿੰਘ ਵਲੋਂ 17 ਮਈ ਨੂੰ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਥਾਣੇ ਅੰਦਰ ਕੈਪਟਨ ਹਰਬੰਸ ਸਿੰਘ ਵਲੋਂ ਮਾਨਯੋਗ ਅਦਾਲਤ ਵਿੱਚ ਦਾਇਰ ਕੀਤੇ ਕੇਸ ਸਬੰਧੀ ਐਸਐਚਓ ਜਸਕੰਵਲ ਸਿੰਘ ਨੂੰ ਦੱਸਿਆ ਤਾਂ ਉਨਾ੍ਹ ਦੋਹਾਂ ਧਿਰਾਂ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਨਾ ਕਰਨ ਦੀ ਹਦਾਇਤ ਕੀਤੀ ਸੀ।

ਇਸ ਮੌਕੇ ਉੱਕਤ ਗੁਰਦਵਾਰਾਂ ਸਾਹਿਬ ਵਿਖੇ ਦੋ ਧਿਰਾਂ ਵਲੋਂ ਕਮੇਟੀ ਦੇ ਪਏ ਵਿਵਾਦ ਨੂੰ ਸਲਝਾਉਣ ਲਈ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਰਾਣੀ ਕਮੇਟੀ ਮੈਂਬਰਾ ਦੀ ਕਮਰਾ ਬੰਦ ਮੀਟਿੰਗ ਵੀ ਹੋਈ, ਜੋ ਕਿ ਬੇਸਿੱਟਾ ਰਹੀ। ਪਰ ਪੁਰਾਣੀ ਕਮੇਟੀ ਵਲੋਂ ਵਿਰੋਧ ਕਰਨ ਦੇ ਕੀਤੇ ਐਲਾਨ ਕਾਰਨ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਸਰਪੰਚ ਸੁਰਜੀਤ ਸਿੰਘ, ਪੰਚ ਸੱਤਪਾਲ ਸਿੰਘ, ਨਿਹੰਗ ਸਿੰਘ ਬਾਬਾ ਅਮਰ ਸਿੰਘ, ਨਿਹੰਗ ਸਿੰਘ ਬਾਬਾ ਗੁਰਦੇਵ ਸਿੰਘ, ਸੰਦੀਪ ਸਿੰਘ ਖਾਲਸਾ ਆਦਿ ਵੀ ਹਾਜ਼ਰ ਸਨ।