ਹਲਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਸੁਣੀਆਂ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਿਕਾਇਤਾਂ ਦੇ ਨਿਪਟਾਰੇ ਲਈ ਅਧਿਕਾਰੀਆਂ ਨੂੰ ਦਿਤੀਆਂ ਹਿਦਾਇਤਾਂ

1

ਮਖ਼ੂ, 25 ਮਈ (ਜਗਵੰਤ ਸਿੰਘ ਮੱਲ੍ਹੀ): ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਨਗਰ ਪੰਚਾਇਤ ਦੇ ਦਫ਼ਤਰ 'ਚ ਸ਼ਹਿਰ ਵਾਸੀਆਂ ਦੀ ਮੁਸ਼ਕਿਲਾਂ ਦੇ ਹੱਲ ਕਰਨ ਅਤੇ ਕੌਂਸਲਰਾਂ 'ਤੋਂ ਵਿਕਾਸ ਕਾਰਜਾਂ ਬਾਬਤ ਜਾਣਕਾਰੀ ਹਾਸਲ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ। ਮਾਰਕੀਟ ਕਮੇਟੀ ਮਖ਼ੂ ਦੇ ਚੇਅਰਮੈਨ ਜਥੇਦਾਰ ਗੁਰਮੇਜ ਸਿੰਘ ਬਾਹਰਵਾਲੀ, ਸਾਬਕਾ ਚੇਅਰਮੈਨ ਬਾਊ ਰੂਪ ਲਾਲ ਮਦਾਨ, ਪ੍ਰਧਾਨ ਮਹਿੰਦਰ ਮਦਾਨ, ਕੌਂਸਲਰ ਨਰਿੰਦਰ ਮਹਿਤਾ, ਐਮਸੀ, ਗੁਰਸੇਵਕ ਸਿੰਘ, ਸੰਜੀਵ ਕੁਮਾਰ ਲੱਕੀ ਠੁਕਰਾਲ, ਰਮਨ ਠੁਕਰਾਲ ਅਤੇ ਸਰਪੰਚ ਸੁਖਦੇਵ ਸਿੰਘ ਵੱਟਭੱਟੀ ਆਦਿ ਦੀ ਹਾਜ਼ਰੀ 'ਚ ਉਨ੍ਹਾਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਤਾਲਾਬੰਦੀ ਦੌਰਾਨ ਸ਼ਹਿਰ 'ਚ ਲੋੜਵੰਦਾਂ ਨੂੰ ਰਾਸ਼ਨ ਤਕਸੀਮ ਕਰਨ ਅਤੇ ਰਾਹਤ ਕੰਮਾਂ ਲਈ ਵਧੀਆ ਕਾਗੁਜ਼ਾਰੀ ਬਦਲੇ ਨਗਰ ਪੰਚਾਇਤ ਪ੍ਰਧਾਨ ਮਦਾਨ ਅਤੇ ਕਰਮਚਾਰੀਆਂ ਦੀ ਪਿੱਠ ਵੀ ਥਾਪੜੀ।


ਇਸ ਮੌਕੇ ਨਗਰ ਪੰਚਾਇਤ ਦੇ ਇਲਾਕੇ 'ਚ ਸੇਮਨਾਲੇ ਦੇ ਕੰਢੇ ਕੰਢੇ ਤਾਜ਼ਾ ਬਣੀ ਤੇ ਚਾਰ ਦਿਨਾਂ 'ਚ ਭੁਰਣੀ ਵੀ ਸ਼ੁਰੂ ਹੋ ਗਈ ਗੈਰਮਿਆਰੀ ਸੜਕ ਦੀਆਂ ਸ਼ਿਕਾਇਤਾਂ ਬਾਬਤ ਅਧਿਕਾਰੀਆਂ ਨੂੰ  ਪੜਤਾਲ ਕਰਨ ਲÂਂ ਵੀ ਆਖਿਆ। ਜ਼ਿਕਰਯੋਗ ਹੈ ਕਿ ਪੰਜਾਹ ਲੱਖ ਤੋਂ ਵੱਧ ਦੀ ਲਾਗਤ ਨਾਲ ਬਣੀ ਸੜਕ ਦੇ ਦੋਵੇਂ ਪਾਸੇ ਇੱਟਾਂ ਨਾ ਲੱਗਣ, ਆਲੇ ਦੁਆਲੇ ਮਿੱਟੀ ਦੇ ਢੇਰਾਂ ਨੂੰ ਹਟਾਏ ਬਿਨਾਂ ਲੁੱਕ ਪਾਉਣ ਬਾਬਤ ਕਈ ਦਿਨਾਂ ਤੋਂ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਦੌਰਾਨ ਇਸਾਈ ਭਾਈਚਾਰ ਲਈ ਕਬਰਸਤਾਨ ਵਾਸਤੇ ਜਗ੍ਹਾ ਦੇਣ ਅਤੇ ਬੱਸ ਅੱਡਾ ਬਨਾਉਣ ਦਾ ਮੁੱਦਾ ਵੀ ਉਠਿਆ। ਵਿਧਾਇਕ ਨੇ ਸ਼ਹਿਰ ਦੀ ਸਾਫ਼ ਸਫ਼ਾਈ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਅਘਿਕਾਰੀਆਂ ਨੂੰ ਆਖਿਆ। ਇਸ ਮੌਕੇ ਡਾਕਟਰ ਅਮਿਤ ਕਾਲੜਾ, ਰਵੀ ਚੋਪੜਾ, ਸਾਜਨ ਗਿੱਲ ਸਾਰੇ ਕੌਸਲਰ ਅਤੇ ਸਾਬਕਾ ਪ੍ਰਧਾਨ ਸਰਵਨ ਮਸੀਹ ਸੰਮਾ ਆਦਿ ਆਗੂ ਵੀ ਹਾਜ਼ਰ ਸਨ।