ਪੰਜਾਬ ਸਰਕਾਰ ਨੇ ਵਪਾਰਕ ਵਾਹਨਾਂ ਦਾ 19 ਮਈ ਤਕ ਦਾ ਟੈਕਸ ਕੀਤਾ ਮਾਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਤਾਲਾਬੰਦੀ ਦੌਰਾਨ ਕਾਰੋਬਾਰ ਬੰਦ ਰਹਿਣ ਦੇ ਮੱਦੇਨਜ਼ਰ ਵਾਹਨਾਂ ਤੇ ਬਸਾਂ ਲਈ ਟੈਕਸ ਸਬੰਧੀ ਅਹਿਮ ਰਾਹਤਾਂ ਦੇਣ ਦਾ ਫ਼ੈਸਲਾ ਕੀਤਾ ਹੈ।

Photo

ਚੰਡੀਗੜ੍ਹ, 24 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ ਨੇ ਤਾਲਾਬੰਦੀ ਦੌਰਾਨ ਕਾਰੋਬਾਰ ਬੰਦ ਰਹਿਣ ਦੇ ਮੱਦੇਨਜ਼ਰ ਵਾਹਨਾਂ ਤੇ ਬਸਾਂ ਲਈ ਟੈਕਸ ਸਬੰਧੀ ਅਹਿਮ ਰਾਹਤਾਂ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਟਵੀਟ ਕਰ ਕੇ ਜਾਣਕਾਰੀ ਦਿੰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਤੁਰੰਤ ਰਾਹਤ ਦੇ ਫ਼ੈਸਲੇ ਤਹਿਤ 23 ਮਾਰਚ ਤੋਂ 19 ਮਈ ਤਕ ਦਾ ਵਪਾਰਕ ਵਾਹਨਾਂ ਨੂੰ ਟੈਕਸ ਮਾਫ਼ ਕੀਤਾ ਗਿਆ ਹੈ।

ਜਿਸ ਦੀ ਵਸੂਲੀ ਨਹੀਂ ਕੀਤੀ ਜਾਏਗੀ। ਇਸੇ ਤਰ੍ਹਾਂ ਸਧਾਰਣ ਬਸਾਂ ਦੇ ਟ੍ਰਾਂਸਪੋਰਟ ਟੈਕਸ ਵਿਚ ਵੀ 5 ਫ਼ੀ ਸਦੀ ਦੀ ਕਟੌਤੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ 14 ਲੱਖ ਹੋਰ ਵਾਧੂ ਰਾਸ਼ਨ ਪੈਕੇਟ ਹੋਰ ਵੰਡੇ ਜਾਣਗੇ ਜਿਸ ਵਿਚ 10 ਕਿਲੋ ਆਟਾ, ਇਕ ਕਿਲੋ ਦਾਲ ਤੇ ਇਕ ਕਿਲੋ ਖੰਡ ਸ਼ਾਮਲ ਹੈ। 15 ਲੱਖ ਪੈਕੇਟ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੋਰ ਰਾਹਤਾਂ ਦਾ ਐਲਾਨ ਵੀ ਛੇਤੀ ਕੀਤਾ ਜਾਵੇਗਾ।