ਪੋਤੀ ਦੇ ਵਿਆਹ ਲਈ ਦਰ ਦਰ ਠੋਕਰਾਂ ਖਾ ਰਹੀ ਦਾਦੀ, ਵਿਦੇਸ਼ ਰਹਿੰਦੇ ਵੀਰਾਂ ਨੂੰ ਮਦਦ ਦੀ ਗਾਈ ਗੁਹਾਰ
ਘਰੇ ਖਾਣ ਲਈ ਆਟੇ ਤੋਂ ਵੀ ਵਾਂਝੀਆ ਨੇ ਦਾਦੀ-ਪੋਤੀਆਂ
ਤਰਨਤਾਰਨ(ਦਿਲਬਾਗ ਸਿੰਘ) ਸਿਆਣੇ ਕਹਿੰਦੇ ਹਨ ਕਿ ਗ਼ਰੀਬੀ ਦਾ ਦੈਂਤ ਕਿਸੇ ਦੇ ਘਰ ਵੜ ਜਾਵੇ ਤਾ ਉਹ ਉਸ ਵਿਅਕਤੀ ਨੂੰ ਕੱਖੋਂ ਹੌਲੀਆਂ ਕਰ ਉਸ ਦੀਆਂ ਆਸਾਂ ਤੇ ਵੀ ਪਾਣੀ ਫੇਰ ਦਿੰਦਾ ਹੈ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਦਾ।
ਜਿਥੇ ਇੱਕ ਬਜ਼ੁਰਗ ਔਰਤ ਨੇ ਪਹਿਲਾਂ ਤਾਂ ਗ਼ਰੀਬੀ ਕਾਰਨ ਆਪਣਾ ਜਵਾਨ ਪੁੱਤ ਇਲਾਜ ਦੌਰਾਨ ਗਵਾ ਲਿਆ ਅਤੇ ਹੁਣ ਕੱਖਾਂ ਤੋਂ ਹੌਲੀ ਹੋਈ ਉਸ ਬਜ਼ੁਰਗ ਔਰਤ ਨੇ ਆਪਣੇ ਪੁੱਤ ਦੀ ਆਖ਼ਰੀ ਨਿਸ਼ਾਨੀ, ਯਾਨੀ ਆਪਣੀ ਪੋਤੀ ਦੇ ਵਿਆਹ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ।
ਆਪਣੀ ਹੱਡ ਬੀਚੀ ਸੁਣਾਉਂਦਿਆਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਉਸ ਦਾ ਪੁੱਤ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ ਅਤੇ ਘਰ ਦੀ ਗ਼ਰੀਬੀ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ। ਜਿਸ ਕਰਕੇ ਉਹ ਇਸ ਦੁਨੀਆਂ ਤੋਂ ਚਲਾ ਗਿਆ ਅਤੇ ਉਸ ਦੀਆਂ ਤਿੰਨ ਧੀਆਂ ਦਾ ਉਹ ਪਾਲਣ ਪੋਸ਼ਣ ਕਰਦੀ ਰਹੀ। ਪੁੱਤ ਦੀ ਮੌਤ ਤੋਂ ਸੱਤ ਮਹੀਨੇ ਬਾਅਦ ਧੀਆਂ ਦੀ ਮਾਂ ਵੀ ਉਨ੍ਹਾਂ ਨੂੰ ਮੇਰੇ ਕੋਲ ਛੱਡ ਕੇ ਚਲੀ ਗਈ।
ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਧੀਆਂ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਿਹਨਤ ਮਜ਼ਦੂਰੀ ਕਰਕੇ ਮਸਾਂ ਪਾਲਿਆ ਹੈ ਅਤੇ ਹੁਣ ਉਨ੍ਹਾਂ ਵਿੱਚੋਂ ਹੀ ਇੱਕ ਧੀ ਅਕਾਸ਼ਦੀਪ ਕੌਰ ਦਾ 16 ਜੂਨ ਨੂੰ ਵਿਆਹ ਹੈ ਪਰ ਉਸ ਦੇ ਕੋਲ ਦਸ ਰੁਪਏ ਵੀ ਨਹੀਂ ਹਨ। ਜਿਸ ਨਾਲ ਉਹ ਆਪਣੀ ਇਸ ਬੱਚੀ ਦਾ ਵਿਆਹ ਕਰ ਸਕੇ ਉਸ ਨੇ ਕਿਹਾ ਕਿ ਗ਼ਰੀਬੀ ਦੇ ਇਸ ਦੈਂਤ ਨੇ ਪਹਿਲਾਂ ਤਾਂ ਉਸ ਦਾ ਪੁੱਤ ਨਿਗਲ ਲਿਆ
ਅਤੇ ਹੁਣ ਉਸ ਦੀਆਂ ਬੱਚੀਆਂ ਦੇ ਵਿਆਹ ਵਿੱਚ ਵੀ ਇਹ ਦੈਂਤ ਵੱਡੀ ਭੂਮਿਕਾ ਨਿਭਾ ਰਿਹਾ ਹੈ ਬਜ਼ੁਰਗ ਔਰਤ ਨੇ ਭਰੇ ਮਨ ਨਾਲ ਸਮਾਜ ਸੇਵੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਧੀਆਂ ਦੇ ਵਿਆਹ ਵਿੱਚ ਉਸ ਦਾ ਸਾਥ ਦੇਣ ਤਾਂ ਜੋ ਉਸ ਦੇ ਪੁੱਤ ਦੀ ਆਖ਼ਰੀ ਨਿਸ਼ਾਨੀ ਆਪਣੇ ਘਰ ਵਿੱਚ ਸੁਖੀ ਰਹੇ ਅਤੇ ਉਸ ਦੇ ਮਨ ਨੂੰ ਸੰਤੁਸ਼ਟੀ ਹੁੰਦੀ ਰਹੇ।
ਇਸ ਮੌਕੇ ਵਿਆਹ ਵਾਲੀ ਲੜਕੀ ਅਕਾਸ਼ਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਸ ਦੇ ਮਨ ਵਿੱਚ ਵੀ ਚਾਅ ਸੀ ਕਿ ਉਸਦਾ ਵਿਆਹ ਵੀ ਦੂਜੀਆਂ ਲੜਕੀਆਂ ਵਾਂਗੂੰ ਰੀਝਾਂ ਨਾਲ ਹੋਵੇ ਪਰ ਘਰ ਦੀ ਗ਼ਰੀਬੀ ਨੇ ਉਸ ਦੇ ਸਾਰੇ ਚਾਅ ਮਾਰ ਕੇ ਰੱਖ ਦਿੱਤੇ ਹਨ।
ਅਸੀਂ ਆਪਣੇ ਚੈਨਲ ਦੇ ਜ਼ਰੀਏ ਆਪ ਸਭ ਨੂੰ ਮੰਗ ਕਰਦੇ ਹਾਂ ਕਿ ਇਸ ਗ਼ਰੀਬ ਧੀ ਦੇ ਵਿਆਹ ਤੇ ਆਪ ਜ਼ਰੂਰ ਸਾਥ ਦਿਉ ਤਾਂ ਜੋ ਇਹ ਧੀ ਆਪਣੇ ਘਰ ਵਿੱਚ ਸੁਖੀ ਵਸ ਸਕੇ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਮੋਬਾਇਲ ਨੰਬਰ ਅਤੇ ਅਕਾਉਂਟ ਨੰਬਰ ਥੱਲੇ ਨੱਥੀ ਕੀਤਾ ਹੋਇਆ ਹੈ।
ਤਰਨਤਾਰਨ ਤੋਂ ਦਿਲਬਾਗ ਸਿੰਘ
ਮੋਬਾਇਲ ਨੰਬਰ 7528833493
account no30337663859
cif no 85203106493
IFSC Code SBI No 007551
savinder kaur w!o akhbir singh2