ਅਗਲੇ ਤਿੰਨ ਸਾਲ ਦੇ ਕਿਸਾਨ ਅੰਦੋਲਨ ਦੀ ਯੋਜਨਾ ਬਣਾ ਲਈ ਹੈ : ਰਾਕੇਸ਼ ਟਿਕੈਤ

ਏਜੰਸੀ

ਖ਼ਬਰਾਂ, ਪੰਜਾਬ

ਅਗਲੇ ਤਿੰਨ ਸਾਲ ਦੇ ਕਿਸਾਨ ਅੰਦੋਲਨ ਦੀ ਯੋਜਨਾ ਬਣਾ ਲਈ ਹੈ : ਰਾਕੇਸ਼ ਟਿਕੈਤ

image


ਹਿਸਾਰ, 24 ਮਈ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ  ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਜਦੋਂ ਤਕ ਵਾਪਸ ਨਹੀਂ ਲਏ ਜਾਂਦੇ, ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ ਅਤੇ ਜੂਨ 2024 ਤਕ ਦੇ ਅੰਦੋਲਨ ਦੀ ਯੋਜਨਾ ਬਣਾ ਲਈ ਗਈ ਹੈ | ਟਿਕੈਤ ਇਥੇ 16 ਮਈ ਨੂੰ  ਮੱੁਖ ਮੰਤਰੀ ਦੇ ਪ੍ਰੋਗਰਾਮ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਵਿਰੁਧ ਮੁਕੱਦਮੇ ਦਰਜ ਕੀਤੇ ਜਾਣ ਵਿਰੁਧ ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਏ ਸਨ | ਜੋਗਿੰਦਰ ਸਿੰਘ ਉਗਰਾਹਾਂ ਅਤੇ ਗੁਰਨਾਮ ਸਿੰਘ ਚਢੂਨੀ ਸਮੇਤ ਕਈ ਕਿਸਾਨ ਆਗੂ ਵੀ ਹਿਸਾਰ ਪਹੁੰਚੇ | ਉਨ੍ਹਾਂ ਕਿਹਾ ਕਿ ਹਿਸਾਰ ਦੇ ਪ੍ਰਸ਼ਾਸਨ ਨੇ ਝੂਠੇ ਮੁਕੱਦਮੇ ਦਰਜ ਕੀਤੇ ਅਤੇ ਉਨ੍ਹਾਂ ਨੂੰ  ਵਾਪਸ ਲੈਣ ਦੇ ਫ਼ੈਸਲੇ ਨੂੰ  ਵੀ ਨਹੀਂ ਮੰਨਿਆ, ਇਸ ਲਈ ਹਿਸਾਰ ਨੂੰ  ਵੀ ਅੱਜ ਤੋਂ ਅੰਦੋਲਨ ਦਾ ਇਕ ਕੇਂਦਰ ਬਣਾ ਦਿਤਾ ਗਿਆ ਹੈ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਖ਼ੁਦ ਪ੍ਰੋਟੋਕਾਲ ਤੋੜਿਆ ਅਤੇ ਕਿਸਾਨਾਂ 'ਤੇ ਗ਼ਲਤ ਦੋਸ਼ ਲਗਾਏ |