ਬੋਰਵੈੱਲ ਖੁੱਲ੍ਹੇ ਛੱਡਣ ਵਾਲਿਆਂ ਖਿਲਾਫ਼ ਮਾਨ ਸਰਕਾਰ ਹੋਈ ਸਖ਼ਤ, ਅਪਰਾਧਿਕ ਕਾਰਵਾਈ ਕਰਨ ਦੇ ਦਿੱਤੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੋਰਵੈੱਲਾਂ ਵਿੱਚ ਬੱਚਿਆਂ ਦੇ ਡਿੱਗਣ ਵਾਲੀਆਂ ਘਟਨਾਵਾਂ ਦਾ ਮਾਨ ਸਰਕਾਰ ਨੇ ਲਿਆ ਸਖਤ ਨੋਟਿਸ

Bhagwant Mann

 

ਚੰਡੀਗੜ੍ਹ: ਪੰਜਾਬ ਵਿੱਚ ਵਾਪਰਨ ਵਾਲੀਆਂ ਬੋਰਵੈੱਲਾਂ ਵਿੱਚ ਬੱਚਿਆਂ ਦੇ ਡਿੱਗਣ ਵਾਲੀਆਂ ਘਟਨਾਵਾਂ ਦਾ ਸਖਤ ਨੋਟਿਸ ਲੈਂਦੇ ਹੋਏ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।

 

 

ਉਨ੍ਹਾਂ ਨੇ ਬੋਰਵੈੱਲ ਬੰਦ ਨਾ ਹੋਣ 'ਤੇ ਅਪਰਾਧਿਕ ਕਾਰਵਾਈ ਦੇ ਹੁਕਮ ਦਿੱਤੇ ਹਨ। ਐਡਵਾਈਜ਼ਰੀ ਮੁਤਾਬਕ ਜੇਕਰ ਬੋਰਵੈੱਲ ਬੰਦ ਨਾ ਕੀਤਾ ਗਿਆ ਤਾਂ ਮਾਲਿਕਾਂ ਖਿਲਾਫ ਅਪਰਾਧਿਕ  ਕਾਰਵਾਈ ਕੀਤੀ ਜਾਵੇਗੀ ।