ਟੀਚਿੰਗ ਸਟਾਫ਼ ਦੀ ਸੇਵਾਮੁਕਤੀ ਉਮਰ ਵਧਾਉਣ ਬਾਰੇ ਵਿਚਾਰ ਕਰੇ ਪੰਜਾਬ ਯੂਨੀਵਰਸਿਟੀ: ਹਾਈ ਕੋਰਟ

ਏਜੰਸੀ

ਖ਼ਬਰਾਂ, ਪੰਜਾਬ

ਟੀਚਿੰਗ ਸਟਾਫ਼ ਦੀ ਸੇਵਾਮੁਕਤੀ ਉਮਰ ਵਧਾਉਣ ਬਾਰੇ ਵਿਚਾਰ ਕਰੇ ਪੰਜਾਬ ਯੂਨੀਵਰਸਿਟੀ: ਹਾਈ ਕੋਰਟ

image

ਚੰਡੀਗੜ੍ਹ, 24 ਮਈ (ਸੁਰਜੀਤ ਸਿੰਘ ਸੱਤੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਟੀਚਿੰਗ ਸਟਾਫ਼ ਦੀ ਸੇਵਾਮੁਕਤੀ ਉਮਰ ਹੱਦ ਵਧਾਉਣ ਬਾਰੇ ਵਿਚਾਰ ਕਰ ਕੇ ਫ਼ੈਸਲੇ ਬਾਰੇ ਜਾਣੂੰ ਕਰਵਾਉਣ ਦੀ ਹਦਾਇਤ ਕੀਤੀ ਹੈ। 
ਇਕ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਕੇਂਦਰ ਵਲੋਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ ਹੱਦ ਵਧਾਈ ਜਾ ਚੁੱਕੀ ਹੈ ਤੇ ਯੂਟੀ ਪ੍ਰਸ਼ਾਸਨ ਨੇ ਇਸ ਸਬੰਧੀ ਨੋਟੀਫ਼ੀਕੇੇਸ਼ਨ ਜਾਰੀ ਕਰ ਦਿਤੀ ਹੈ ਜਿਸ ਨਾਲ ਯੂਟੀ ਵਿਚ ਕੇਂਦਰ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਹੋ ਗਏ ਹਨ ਤੇ ਨਾਲ ਹੀ ਵਿਦਿਅਕ ਅਦਾਰਿਆਂ ’ਤੇ ਯੂਜੀਸੀ ਨਾਰਮਸ ਲਾਗੂ ਕਰਨ ਲਈ ਕਿਹਾ ਗਿਆ ਸੀ। 
ਹਾਈ ਕੋਰਟ ਦਾ ਧਿਆਨ ਦਿਵਾਇਆ ਗਿਆ ਕਿ ਪੀਯੂ ਦੇ ਐਫੀਲੀਏਟਿਡ ਕਾਲਜਾਂ ਵਿਚ ਯੂਜੀਸੀ ਨਾਰਮਸ ਲਾਗੂ ਹੋ ਗਏ ਜਿਸ ਨਾਲ ਟੀਚਿੰਗ ਸਟਾਫ਼ ਦੀ ਸੇਵਾਮੁਕਤੀ ਉਮਰ ਹੱਦ 65 ਸਾਲ ਹੋ ਗਈ ਹੈ ਪਰ ਪੰਜਾਬ ਯੂਨੀਵਰਸਿਟੀ ਇੰਟਰ ਸਟੇਟ ਬਾਡੀ ਹੋਣ ਕਰ ਕੇ ਇਥੇ ਸੇਵਾਮੁਕਤੀ ਉਮਰ ਹੱਦ ਨਹੀਂ ਵਧਾਈ ਗਈ, ਜਦੋਂਕਿ ਇਹ ਯੂਨੀਵਰਸਿਟੀ ਕੇਂਦਰੀ ਫ਼ੰਡਿੰਗ ਨਾਲ ਚਲਦੀ ਹੈ, ਲਿਹਾਜਾ ਪੀਯੂ ਦੇ ਟੀਚਿੰਗ ਸਟਾਫ਼ ਦੀ ਸੇਵਾਮੁਕਤੀ ਉਮਰ ਹੱਦ ਵਧਾਈ ਜਾਣੀ ਚਾਹੀਦੀ ਹੈ ਤੇ ਇਸ ਲਈ ਪੀਯੂ ਨੂੰ ਕੇਂਦਰੀ ਯੂਨੀਵਰਸਿਟੀ ਦੇ ਦਾਇਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ।