ਸਿੰਗਲਾ ਝੁੰਡ ਵਿਚ ਇਕੋਮਾਤਰ ਸ਼ੱਕੀ ਵਿਅਕਤੀ ਨਹੀਂ ਹਨ : ਵੜਿੰਗ

ਏਜੰਸੀ

ਖ਼ਬਰਾਂ, ਪੰਜਾਬ

ਸਿੰਗਲਾ ਝੁੰਡ ਵਿਚ ਇਕੋਮਾਤਰ ਸ਼ੱਕੀ ਵਿਅਕਤੀ ਨਹੀਂ ਹਨ : ਵੜਿੰਗ

image

ਚੰਡੀਗੜ੍ਹ, 24 ਮਈ (ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅਚਾਨਕ ਅਹੁਦੇ ਤੋਂ ਹਟਾਉਣਾ ਅਤੇ ਗਿ੍ਰਫ਼ਤਾਰ ਕਰਨਾ ਸਿਰਫ਼ ਆਮ ਆਦਮੀ ਪਾਰਟੀ ਵਲੋਂ ਲੋਕਾਂ ਦੇ ਡਰ ਤੋਂ ਅਤੇ ਮੀਡੀਆ ’ਚ ਬਦਨਾਮੀ ਤੋਂ ਬਚਣ ਲਈ ਚੁਕਿਆ ਗਿਆ ਕਦਮ ਹੈ, ਜਿਸਦੇ ਸਿਰਫ਼ ਦੋ ਮਹੀਨਿਆਂ ਚ ਕਾਰਜਕਾਲ ਚ ਹੀ ਸੱਤਾ ਦੇ ਗਲਿਆਰਿਆਂ ਚ ਵੱਡੇ ਪੱਧਰ ਤੇ ਭਿ੍ਰਸ਼ਟਾਚਾਰ ਫੈਲ ਗਿਆ ਹੈ।
ਵੜਿੰਗ ਨੇ ਕਿਹਾ ਕਿ ਸਰਕਾਰ ਚ ਵੱਡੇ ਪੱਧਰ ਤੇ ਫੈਲੇ ਭਿ੍ਰਸ਼ਟਾਚਾਰ ਸਬੰਧੀ ਕਾਂਗਰਸ ਦੇ ਦੋਸ਼ ਸੱਚੇ ਸਾਬਤ ਹੋਏ ਹਨ। ਅਜਿਹੇ ਵਿਚ ਸਾਡਾ ਪੱਖ ਕਿਸੇ ਹੋਰ ਵਿਅਕਤੀ ਨੇ ਨਹੀਂ, ਸਗੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣੇ ਇਕ ਮੰਤਰੀ ਦੇ ਭਿ੍ਰਸ਼ਟਾਚਾਰ ਦਾ ਪ੍ਰਗਟਾਵਾ ਕਰ ਕੇ ਸਾਬਤ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਕਤਾਰ ਚ ਹਾਲੇ ਹੋਰ ਵੀ ਲੋਕ ਹਨ ਤੇ ਉਮੀਦ ਕਰਦੇ ਹਨ ਕਿ ਮੁੱਖ ਮੰਤਰੀ ਸਿੰਗਲਾ ਤਕ ਨਹੀਂ ਰੁਕਣਗੇ, ਸਗੋਂ ਹਰ ਅਜਿਹੇ ਵਿਅਕਤੀ ਦੇ ਵਿਰੁਧ ਕਾਰਵਾਈ ਕਰਨਗੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡੀ ਅਸਲੀ ਪ੍ਰੀਖਿਆ ਹੁਣ ਸ਼ੁਰੂ ਹੋ ਚੁਕੀ ਹੈ। ਤੁਸੀਂ ਸਿਰਫ ਇਕ ਵਿਅਕਤੀ ਤੇ ਕਾਰਵਾਈ ਦਾ ਵਿਖਾਵਾ ਕਰ ਕੇ ਦੂਜਿਆਂ ਨੂੰ ਆਜ਼ਾਦ ਨਹੀਂ ਛੱਡ ਸਕਦੇ, ਕਿਉਂਕਿ ਸਿੰਗਲਾ ਇਸ ਝੁੰਡ ’ਚ ਇੱਕੋਮਾਤਰ ਸ਼ੱਕੀ ਵਿਅਕਤੀ ਨਹੀਂ ਹਨ, ਇਥੇ ਹੋਰ ਵੀ ਲੋਕ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਚੁਟਕੀ ਲਈ, ਜਿਹੜੇ ਬੀਤੇ ਇਕ ਮਹੀਨੇ ਤੋਂ ਦਾਅਵਾ ਕਰ ਰਹੇ ਸਨ ਕਿ ਭਗਵੰਤ ਮਾਨ ਨੇ 10 ਦਿਨਾਂ ਚ ਭਿ੍ਰਸ਼ਟਾਚਾਰ ਖ਼ਤਮ ਕਰ ਦਿਤਾ ਹੈ, ਜਦਕਿ ਖ਼ੁਦ ਉਨ੍ਹਾਂ ਦੇ ਮੁਤਾਬਕ ਉਨ੍ਹਾਂ ਦਾ ਇਕ ਮੰਤਰੀ ਭਿ੍ਰਸ਼ਟਾਚਾਰ ’ਚ ਸ਼ਾਮਲ ਹੈ। ਅਜਿਹੇ ਚ ਤੁਹਾਡੀ ਪਾਰਟੀ ਵੱਲੋਂ ਰਾਜ ਸਭਾ ਲਈ ਨਾਮਜਦਗੀਆਂ ਦਾ ਜÇ?ਕਰ ਕਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਰਿਸ਼ਵਤ ਮੰਗਣ ਦੇ ਦੋਸ਼ ਚ ਮੰਤਰੀ ਨੂੰ ਹਟਾਉਣ ਦਾ ਐਲਾਨ ਕੀਤਾ, ਇਹ ਦਰਸਾਉਂਦਾ ਹੈ ਕਿ ਉਹ ਆਪਣੀ ਚਮੜੀ ਨੂੰ ਬਚਾਉਣਾ ਚਾਹੁੰਦੇ ਹਨ। ਜਿਸ ਤੇ ਵੜਿੰਗ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕਤਾਰ ਚ ਹੋਰ ਕਿੰਨੇ ਲੋਕ ਹਨ, ਕਿਉਂਕਿ ਬਦਲੀਆਂ ਅਤੇ ਨਿਯੁਕਤੀਆਂ ਵਰਗੇ ਦਾਗ਼ੀ ਲੈਣ ਦੇਣ ਚ ਸਿਰਫ ਸਿੰਗਲਾ ਸ਼ਾਮਲ ਨਹੀਂ ਸਨ।