ਕੱਲ੍ਹ ਐਲਾਨੇ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10 ਵੀ ਸ਼੍ਰੇਣੀ ਦੇ ਨਤੀਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦਿਆਰਥੀਆਂ ਦੀ ਉਡੀਕ ਹੋਈ ਖ਼ਤਮ

photo

 

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਭਲਕੇ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣਗੇ। ਇਹ ਨਤੀਜੇ ਕੱਲ੍ਹ ਸਵੇਰੇ 11.30 ਵਜੇ ਐਲਾਨੇ ਜਾਣਗੇ। ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਇਸ ਦੀ ਜਾਣਕਾਰੀ ਦਿਤੀ। ਨਤੀਜੇ ਦੀ ਤਾਰੀਖ਼ ਦਾ ਐਲਾਨ ਹੁੰਦੇ ਹੀ ਵਿਦਿਆਰਥੀਆਂ ਦੀਆਂ ਧੜਕਣਾਂ ਵੱਧ ਗਈਆਂ ਹਨ ਅਤੇ ਹਰ ਕੋਈ ਬੇਸਬਰੀ ਨਾਲ ਨਤੀਜੇ ਦੀ ਉਡੀਕ ਕਰ ਰਿਹਾ ਹੈ।

ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੇ ਦਿਨ 12ਵੀਂ ਦਾ ਨਤੀਜਾ ਐਲਾਨਿਆ ਗਿਆ ਸੀ, ਜਿਸ ਵਿਚ ਇਸ ਵਾਰ ਵੀ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਦਿਤਾ ਹੈ।