Arvind Kejriwal inaugurated Maharaja Agrasen Memorial : ਨਾਭਾ ’ਚ ਅਰਵਿੰਦ ਕੇਜਰੀਵਾਲ ਨੇ ਮਹਾਰਾਜਾ ਅਗਰਸੈਨ ਸਮਾਰਕ ਦਾ ਕੀਤਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Arvind Kejriwal inaugurated Maharaja Agrasen Memorial : ਕਿਹਾ, ਵਿਸ਼ਾਲ ’ਤੇ ਸੁੰਦਰ ਸਮਾਰਕ ਪੂਰੇ ਦੇਸ਼ ’ਚ ਦੇ ਲੋਕਾਂ ਲਈ ਹੋਵੇਗਾ ਆਕਰਸ਼ਣ ਦਾ ਕੇਂਦਰ

Arvind Kejriwal inaugurated Maharaja Agrasen Memorial in Nabha Latest News in Punjabi

Arvind Kejriwal inaugurated Maharaja Agrasen Memorial in Nabha Latest News in Punjabi : ਨਾਭਾ ’ਚ ਅਰਵਿੰਦ ਕੇਜਰੀਵਾਲ ਨੇ ਮਹਾਰਾਜਾ ਅਗਰਸੈਨ ਸਮਾਰਕ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਸ਼ਾਲ ’ਤੇ ਸੁੰਦਰ ਸਮਾਰਕ ਛੇਤੀ ਹੀ ਤਿਆਰ ਹੋਵੇਗਾ ਜੋ ਉੱਤਰ ਭਾਰਤ ਨਹੀਂ ਪੂਰੇ ਦੇਸ਼ ’ਚ ਦੇ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਹੋਵੇਗਾ। ਇੱਥੇ ਆ ਕੇ ਲੋਕ ਮਹਾਰਾਜਾ ਅਗਰਸੈਨ ਜੀ ਨੂੰ ਸ਼ਰਧਾਂਜਲੀ ਦੇਣਗੇ ਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣਗੇ। 

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਅਗਰਵਾਲ ਸਮਾਜ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ’ਚ ਅਗਰਵਾਲ ਸਮਾਜ ਦਾ ਯੋਗਦਾਨ ਸ਼ਲਾਘਾਯੋਗ ਹੈ। ਅਗਰਵਾਲ ਸਮਾਜ ਦੇ ਲੋਕ ਆਮਦਨ ਦੇ ਇਕ ਹਿੱਸੇ ਨਾਲ ਜਿੱਥੇ ਪਰਵਾਰ ਨੂੰ ਚਲਾਉਦੇ ਹਾਂ ਤੇ ਉਥੇ ਹੀ ਦੂਜੇ ਹਿੱਸੇ ਨਾਲ ਟੈਕਸ ਦਾ ਭੁਗਤਾਨ ਕਰਦੇ ਹਨ। ਸਮਾਜ ’ਚ ਰੁਜ਼ਗਾਰ ਪੈਦਾ ਕਰਦੇ ਹਨ। ਸਮਾਜ ਦੇ ਹਰ ਖੇਤਰ ’ਚ ਅਗਰਵਾਰ ਸਮਾਜ ਅਹਿਮ ਭੂਮੀਕਾ ਨਿਭਾਰ ਰਿਹਾ ਹੈ। ਸਰਕਾਰ ਜੋ ਵੀ ਵਿਕਾਸ ਦੇ ਕੰਮ ਕਰ ਰਹੀ ਹੈ ਉਹ ਦੇਸ਼ ਲੋਕਾਂ ਦੇ ਟੈਕਸ ਭਗਤਾਨ ਕਰ ਕੇ ਸੰਭਵ ਹੈ। ਜਿਸ ਵਿਚ ਅਗਰਵਾਲ ਸਮਾਜ ਦਾ ਵੱਡਮੁੱਲਾ ਯੋਗਦਾਨ ਹੈ।

ਅਰਵਿੰਦ ਕੇਜਰੀਵਾਲ ਨੇ ਪਿਛਲੀਆਂ ਸਰਕਾਰਾਂ ’ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਸਰਕਾਰ ਨੇ ਪੰਜਾਬ ’ਚ ਨਸ਼ਾ ਵੰਡਿਆ ਹੈ। ਪੰਜਾਬ ਨਸ਼ਿਆਂ ਦੀ ਦਲਦਲ ’ਚ ਧੱਕ ਕੇ ਬਰਬਾਦ ਕੀਤਾ। ਅਸੀਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਤਤਪਰ ਹਾਂ ਤੇ ਆਪ ਸਰਕਾਰ ਨੇ ‘ਯੁੱਧ ਨਸ਼ਿਆਂ ਦੇ ਵਿਰੁਧ’ ਤਹਿਤ ਯੁੱਧ ਛੇੜ ਕੇ ਨਸ਼ਿਆਂ ਤੇ ਠੱਲ੍ਹ ਪਾਈ। ਇਹ ਮੁਹਿੰਮ ਪੰਜਾਬ ਦੇ ਹਰ ਸ਼ਹਿਰ, ਪਿੰਡ ਤੇ ਵਾਰਡ ’ਚ ਚੱਲ ਰਹੀ ਹੈ। 

ਕੇਜਰੀਵਾਲ ਨੇ ਕਿਹਾ ਅਸੀਂ ਪੰਜਾਬ ਨੂੰ ਉਸ ਤਰੱਕੀ ’ਤੇ ਲੈ ਕੇ ਜਾ ਰਹੇ ਜਿੱਥੇ ਹਰ ਉਦਯੋਗਪਤੀ ਜਿੰਨਾਂ ਨੇ ਵੱਡੀਆਂ ਫੈਕਟਰੀਆਂ ਜਾਂ ਇੰਡਸਟਰੀਆਂ ਲਗਾਉਣੀ ਹੈ ਤਾਂ ਉਨ੍ਹਾਂ ਦੇ ਦਿਮਾਗ ’ਚ ਪਹਿਲਾਂ ਨਾਮ ਪੰਜਾਬ ਦਾ ਆਵੇਗਾ। ਉਨ੍ਹਾਂ ਕਿਹਾ ਪੰਜਾਬ ’ਚ ਵੱਡੇ ਉਦਯੋਗਪਤੀਆਂ ਤੋਂ ਲੈ ਕੇ ਕਰਿਆਣਾ ਦਾ ਕੰਮ ਕਰਨ ਵਾਲੇ ਵਪਾਰੀਆਂ ਦੀ ਗੱਲ ਸੁਣੀ ਜਾਵੇਗੀ। ਉਨ੍ਹਾਂ ਕਿਹਾ ਸਰਕਾਰ ਛੋਟੇ ਕਾਰੋਬਾਰੀਆਂ ਦੀਆਂ ਜ਼ਰੂਰਤਾਂ ਤੇ ਸੁਰੱਖਿਆਂ ਨੂੰ ਵੀ ਯਕੀਨੀ ਬਣਾਏਗੀ।