Nabha News : ਨਾਭਾ ’ਚ ਮਹਾਰਾਜਾ ਅਗਰਸੇਨ ਸਮਾਰਕ ਦਾ ਉਦਘਾਟਨ ਮੌਕੇ ਬੋਲੇ ਸੀਐਮ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Nabha News : ਕਿਹਾ -ਮਹਰਾਜਾ ਅਗਰਸੇਨ ਸ਼ਾਂਤੀ ਦੇ ਪੁੰਜ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਮਾਨਵਤਾ ਦੀ ਭਲਾਈ ਦੇ ਸੰਦੇਸ਼ ਦਿੱਤੇ 

ਸੀਐਮ ਮਾਨ

 Nabha News in Punjabi : ਨਾਭਾ ’ਚ ਮਹਾਰਾਜਾ ਅਗਰਸੇਨ ਸਮਾਰਕ ਦਾ ਉਦਘਾਟਨ ਮੌਕੇ ਸੀਐਮ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਹਰਾਜਾ ਅਗਰਸੇਨ ਸ਼ਾਂਤੀ ਦੇ ਪੁੰਜ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਮਾਨਵਤਾ ਦੀ ਭਲਾਈ ਦੇ ਸੰਦੇਸ਼ ਦਿੱਤੇ। ਸੀਐਮ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਨੇ ਕਿਹਾ ਸੀ ਕਿ ਜੰਮਦੇ ਬੱਚੇ ਨੂੰ ਇੱਕ 1 ਰੁਪਿਆ ਤੇ ਇੱਕ ਇੱਟ ਦਿੱਤੀ ਜਾਵੇ ਤਾਂ ਕਿ ਅੱਗੇ ਜਾ ਕੇ ਉਹ ਰੁਪਏ ਨਾਲ ਬਿਜ਼ਨੈਸ ਤੇ ਇੱਟ ਨਾਲ ਘਰ ਖੜ੍ਹਾ ਕਰ ਸਕੇ।  ਉਸ ਸਮੇਂ ਦਾ ਵੱਡਾ ਸੁਨੇਹਾ ਦਿੱਤਾ।   

ਸੀਮਾਨ ਨੇ ਕਿਹਾ ਕਿ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਅਗਰਵਾਲ ਸਮਾਜ ਦੀ ਵੱਡੀ ਦੇਣ ਹੈ।  ਮਾਲਵੇ ਦੀ ਤਰੱਕੀ ’ਚ ਅਗਰਵਾਲ ਸਮਾਜ ਦਾ ਵੱਡਾ ਯੋਗਦਾਨ ਰਿਹਾ ਹੈ।  ਆਮ ਆਦਮੀ ਪਾਰਟੀ ਵੀ ਸੂਬੇ ਦੀ ਤਰੱਕੀ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਵਿਚ ਸਾਡਾ ਸਾਥ ਦੇਉ।  ਸੀਐਮ ਨੇ ਕਿਹਾ ਕਿ  ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀਆਂ ਤੇ ਮਿਲੀ ਭੁਗਤ ਕਰਕੇ ਅੱਜ ਸਾਡੇ ’ਤੇ ਬੜਾ ਵੱਡਾ ਕਲੰਕ ਲੱਗ ਗਿਆ ਸੀ, ਉਸ ਨੂੰ ਸਾਫ਼ ਕਰਨ ’ਤੇ ਲੱਗੇ ਹੋਏ ਹਾਂ। 

ਸੀਐਮ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਮਾਜ ਨੂੰ ਸਿਊਂਕ ਦੀ ਤਰ੍ਹਾਂ ਲੱਗਿਆ ਹੋਇਆ ਹੈ।  ਸਾਡੇ ਪੋਰਟਲ ਤੇ ਵੱਟਸਅਪ ਨੰਬਰਾਂ ’ਤੇ ਲੋਕਾਂ ਦੇ ਫੋਨ ਆਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਸਰਕਾਰ ਦੇਣ ਸਾਥ ਅਤੇ ਲੋਕ ਸ਼ਿਕਾਇਤ ਭ੍ਰਿਸ਼ਟ ਲੋਕਾਂ ਦੀ ਸ਼ਿਕਾਇਤ ਵੀ ਕਰਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਨੀਅਤ ਸਾਫ਼ ਹੈ ਤੇ ਇਸ ਸਿਸਟਮ ਨੂੰ ਠੀਕ ਕਰ ਕੇ ਰਹਾਂਗੇ। ਉਨ੍ਹਾਂ ਕਿਹਾ ਕਿ 75 ਸਾਲ ਦਾ ਸਿਸਟਮ ਐਨਾ ਵਿਗੜਿਆ ਹੋਇਆ ਹੈ ਕਿ ਉਸ ਨੂੰ ਠੀਕ ਕਰਨ ’ਚ ਥੋੜ੍ਹਾ ਸਮਾਂ ਲੱਗੇਗਾ। ਹਰ ਰੋਜ਼ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ। ਨਾਭੇ ਵਿਚ ਜਿਸ ਤਰੀਕੇ ਨਾਲ ਟਰੈਕਟਰ ਕੰਬਾਇਨਾਂ ਦਾ ਕੰਮ ਹੈ , ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲਿਆ ਹੋਇਆ ਹੈ। 

(For more news apart from CM Mann spoke at the inauguration of Maharaja Agarsen Memorial in Nabha News in Punjabi, stay tuned to Rozana Spokesman)