Moga News : ਮੋਗਾ ਦੇ ਕਸਬਾ ਕੋਟ ਇਸੇ ਖ਼ਾ ਥਾਣੇ ’ਚ ਦੋ ਮੁਲਜ਼ਮ ਥਾਣੇ ਦੀ ਹਵਾਲਾਤ ਦੀ ਛੱਤ ਫਾੜ ਕੇ ਹੋਏ ਫ਼ਰਾਰ
Moga News : 80 ਨਸ਼ੀਲੀਆਂ ਗੋਲੀਆਂ ’ਚ NDPS ਐਕਟ ਤਹਿਤ ਸੀ ਬੰਦ, ਪੁਲਿਸ ਨੂੰ ਮਿਲਿਆ ਸੀ ਦੋ ਦਿਨ ਰਿਮਾਂਡ
Moga News in Punjabi : ਮੋਗਾ ਜ਼ਿਲ੍ਹਾ ਦੇ ਕਸਬਾ ਕੋਟ ਇਸੇ ’ਖ਼ਾਂ ਥਾਣੇ ਤੋਂ ਮਾਮਲਾ ਸਾਹਮਣੇ ਆਇਆ ਹੈ ਕਿ ਦੇਰ ਰਾਤ 2 ਵਜੇ ਦੇ ਕਰੀਬ ਐਨਡੀਪੀਐਸ ਐਕਟ ਤਹਿਤ ਦੋ ਆਰੋਪੀ ਜੋ ਥਾਣੇ ਵਿੱਚ ਬਣੀ ਹਵਾਲਾਤ ਵਿੱਚ ਬੰਦ ਸਨ ਜੋਂ ਹਵਾਲਾਤ ਦੀ ਛੱਤ ਫਾੜ ਕੇ ਫ਼ਰਾਰ ਹੋ ਗਏ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਬਲਜੀਤ ਸਿੰਘ ਅਤੇ ਕੁਲਦੀਪ ਸਿੰਘ ਜਿਨਾਂ ਨੂੰ 80 ਨਸ਼ੀਲੀਆਂ ਗੋਲੀਆਂ ਨਾਲ ਕਾਬੂ ਕੀਤਾ ਗਿਆ ਸੀ ਅਤੇ ਦੋ ਦਿਨ ਦੇ ਰਿਮਾਂਡ ਤੇ ਥਾਣਾ ਕੋਟ ਇਸੇ ਖ਼ਾਂ ਹਵਾਲਾਤ ਵਿੱਚ ਬੰਦ ਸਨ ਦੇਰ ਰਾਤ 2 ਵਜੇ ਦੇ ਕਰੀਬ ਛੱਤ ਵਿੱਚ ਪਾੜ ਲਾ ਕੇ ਦੋਨੇ ਆਰੋਪੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਹਨ, ਪਰ ਹਾਲੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਕੈਮਰੇ ਦੇ ਸਾਹਮਣੇ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ, ਉਥੇ ਇਹ ਵੀ ਪਤਾ ਲੱਗਾ ਹੈ ਕਿ ਜੋ ਆਰੋਪੀ ਫ਼ਰਾਰ ਹੋਏ ਹਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
(For more news apart from Two accused escaped by breaking roof police station lock-up in Kot Isikha police station, Moga News in Punjabi, stay tuned to Rozana Spokesman)