ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਮਿਲੇ 6 ਵਕਾਰੀ ਐਵਾਰਡ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਨਵਾਂ ਮਾਅਰਕਾ ਮਾਰਿਆ ਹੈ। ਵਿਭਾਗ ਨੂੰ ਸੂਚਨਾ ਤੇ ਤਕਨੀਕ (ਆਈ.ਟੀ.) ਦੀ ਯੋਗ ਤੇ ਸੁਚੱਜੀ ਵਰਤੋਂ ਕਰਨ ਲਈ...
ਚੰਡੀਗੜ੍ਹ, ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਨਵਾਂ ਮਾਅਰਕਾ ਮਾਰਿਆ ਹੈ। ਵਿਭਾਗ ਨੂੰ ਸੂਚਨਾ ਤੇ ਤਕਨੀਕ (ਆਈ.ਟੀ.) ਦੀ ਯੋਗ ਤੇ ਸੁਚੱਜੀ ਵਰਤੋਂ ਕਰਨ ਲਈ ਸਕਾਚ ਗਰੁਪ ਵਲੋÎਂ ਸਿਲਵਰ ਐਵਾਰਡ ਦਿਤਾ ਗਿਆ ਹੈ। ਇਹ ਐਵਾਰਡ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸਿਰਕੱਢ ਪਹਿਲਕਦਮੀਆਂ ਕਾਰਨ ਮਿਲਿਆ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਵਿਭਾਗ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣਾ ਅਤੀ ਜ਼ਰੂਰੀ ਹੈ ਅਤੇ ਅੱਜ ਦੇ ਜ਼ਮਾਨੇ 'ਚ ਤਕਨੀਕ ਮੁਢਲੇ ਸਥਾਨ 'ਤੇ ਪਹੁੰਚ ਚੁੱਕੀ ਹੈ। ਵਿਭਾਗ ਦੀ ਨੋਡਲ ਅਧਿਕਾਰੀ ਡਾ. ਰੋਜ਼ੀ ਵੈਦ ਨੇ ਦਸਿਆ ਕਿ ਨਵੀਂ ਦਿੱਲੀ ਵਿਖੇ ਹੋਏ ਸਮਾਗਮ ਦੌਰਾਨ ਸਕੌਚ ਗਰੁਪ ਵਲੋਂ ਜ਼ਿਲ੍ਹਾ ਮਾਨਸਾ ਨੂੰ ਦੋ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ ਹੈ। ਐਵਾਰਡ ਪਿੰਡ ਖੋਖਰ ਕਲਾਂ ਵਿਚ ਬਣਾਏ ਪਾਰਕ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਤਹਿਤ ਕੀਤੇ ਕੰਮਾਂ ਕਰ ਕੇ ਪ੍ਰਾਪਤ ਹੋਏ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਖੋਖਰ ਕਲਾਂ ਦੀ 10 ਏਕੜ ਪੰਚਾਇਤੀ ਜ਼ਮੀਨ ਵਿਚ ਇਕ ਪਸ਼ੂਆਂ ਲਈ ਛੱਪੜ (ਕੈਟਲ ਪੌਂਡ) ਬਣਾਇਆ ਗਿਆ। ਇਸ ਨਾਲ ਹੜ੍ਹਾਂ ਦੇ ਪਾਣੀ ਕਾਰਨ ਸੀਮਾਂਤ ਤੇ ਛੋਟੇ ਕਿਸਾਨਾਂ ਦੀ ਫ਼ਸਲ ਦੇ ਖ਼ਰਾਬੇ ਤੇ ਆਰਥਿਕ ਨੁਕਸਾਨ ਨੂੰ ਠੱਲ੍ਹ ਪੈਣੀ ਸ਼ੁਰੂ ਹੋਈ ਹੈ। ਇਸ ਪਸ਼ੂਆਂ ਦੇ ਛੱਪੜ ਦੇ ਆਲੇ-ਦੁਆਲੇ ਦੀ ਜ਼ਮੀਨ ਵਿਚ ਨਿਵੇਕਲੀ ਕਿਸਮ ਦਾ ਸੁੰਦਰ ਪਾਰਕ ਬਣਾਇਆ ਗਿਆ ਹੈ ਜੋ ਅੱਜ ਹਰ ਕਿਸੇ ਦੇ ਮਨ ਨੂੰ ਭਾਉਂਦਾ ਹੈ। ਇਸ ਦੇ ਨਾਲ ਹੀ ਓਪਨ ਏਅਰ ਥੀਏਟਰ ਵੀ ਉਸਾਰਿਆ ਗਿਆ ਹੈ।