ਆਨਲਾਈਨ ਮਸ਼ੀਨਾਂ ਰਾਹੀਂ ਕੱਟੀਆਂ ਜਾਣਗੀਆਂ ਬੱਸ ਦੀਆਂ ਟਿਕਟਾਂ: ਅਰੁਨਾ ਚੌਧਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵੱਲੋਂ ਨਵੀਂ ਪਹਿਲ ਕਰਦਿਆਂ ਬੱਸਾਂ ਦੀਆਂ ਟਿਕਟਾਂ ਆਨਲਾਈਨ ਮਸ਼ੀਨਾਂ ਰਾਹੀਂ ਕੱਟਣ ਦਾ.....

Aruna Chaudhary

ਚੰਡੀਗੜ੍ਹ : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵੱਲੋਂ ਨਵੀਂ ਪਹਿਲ ਕਰਦਿਆਂ ਬੱਸਾਂ ਦੀਆਂ ਟਿਕਟਾਂ ਆਨਲਾਈਨ ਮਸ਼ੀਨਾਂ ਰਾਹੀਂ ਕੱਟਣ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ ਬੱਸ ਕੰਡਕਟਰ ਵੱਲੋਂ ਕਿਸੇ ਵੀ ਸਵਾਰੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਤੁਰੰਤ ਡਿਪੂ ਅਤੇ ਮੁੱਖ ਦਫਤਰ ਇਸ ਦੀ ਆਨਲਾਈਨ ਜਾਣਕਾਰੀ ਮਿਲ ਜਾਇਆ ਕਰੇਗੀ। ਪਹਿਲੇ ਪੜਾਅ ਵਿੱਚ ਪਟਿਆਲਾ ਡਿਪੂ ਦੀਆਂ ਬੱਸਾਂ ਤੋਂ 15 ਜੁਲਾਈ ਤੱਕ ਇਸ ਪਹਿਲ ਦੀ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਤੋਂ ਬਾਅਦ ਬਾਕੀ ਡਿਪੂ ਦੀਆਂ ਬੱਸਾਂ ਵਿੱਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ।

ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਟਰਾਂਸਪੋਰਟ ਮੰਤਰੀ ਨੇ ਹੋਰ ਵੇਰਵੇ ਦਿੰਦੇ ਦੱਸਿਆ ਕਿ ਇਸ ਨਵੀਂ ਪਹਿਲ ਨੂੰ ਪਾਇਲਟ ਪ੍ਰਾਜੈਕਟ ਵਜੋਂ ਪਟਿਆਲਾ ਡਿਪੂ ਤੋਂ ਪਹਿਲੇ ਪੜਾਅ ਵਜੋਂ ਸ਼ੁਰੂ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਹੋਰਨਾਂ ਡਿਪੂਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ।

ਪਟਿਆਲਾ ਡਿਪੂ ਦੀਆਂ ਬੱਸਾਂ ਲਈ 300 ਆਨਲਾਈਨ ਮਸ਼ੀਨਾਂ ਬੱਸ ਅੱਡਿਆਂ 'ਤੇ ਐਡਵਾਂਸ ਟਿਕਟਾ ਕੱਟਣ ਵਾਲਿਆਂ ਅਤੇ ਬੱਸਾਂ ਦੇ ਕੰਡਕਟਰਾਂ ਨੂੰ ਜਾਰੀ ਕੀਤੀਆਂ ਜਾਣਗੀਆਂ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਇਹ ਪ੍ਰਾਜੈਕਟ 15 ਜੁਲਾਈ ਤੱਕ ਸ਼ੁਰੂ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਅਤੇ ਤੈਅ ਸਮੇਂ ਅੰਦਰ ਇਸ ਦੀ ਸ਼ੁਰੂਆਤ ਹੋ ਜਾਵੇਗੀ।