ਲੁਟੇਰਿਆਂ ਨੇ ਏਟੀਐਮ ਭੰਨਿਆ, ਸਫ਼ਲ ਨਾ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸਵੇਰੇ ਸਥਾਨਕ ਸ਼ਹਿਰ ਦੇ ਗੋਨਿਆਣਾ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਏਟੀਐਮ ਨੂੰ ਲੁਟੇਰਿਆਂ ਵਲੋਂ ਭੰਨਣ ਦੀ ਸੂਚਨਾ ਹੈ। ਹਾਲਾਂਕਿ ਪੁਲਿਸ ਦੀ ...

Broken ATM

ਬਠਿੰਡਾ,-ਅੱਜ ਸਵੇਰੇ ਸਥਾਨਕ ਸ਼ਹਿਰ ਦੇ ਗੋਨਿਆਣਾ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਏਟੀਐਮ ਨੂੰ ਲੁਟੇਰਿਆਂ ਵਲੋਂ ਭੰਨਣ ਦੀ ਸੂਚਨਾ ਹੈ। ਹਾਲਾਂਕਿ ਪੁਲਿਸ ਦੀ ਗਸ਼ਤ ਵਾਲੀ ਟੁਕੜੀ ਦੇ ਨਜਦੀਕ ਆ ਜਾਣ ਕਾਰਨ ਲੁਟੇਰੇ ਇਸ ਏਟੀਐਮ ਵਿਚੋਂ ਨਗਦੀ ਲੁੱਟਣ ਵਿਚ ਅਸਫ਼ਲ ਰਹੇ। ਪ੍ਰੰਤੂ ਮੌਕੇ 'ਤੇ ਲੁਟੇਰੇ ਭੱਜਣ ਵਿਚ ਜਰੂਰ ਅਸਫ਼ਲ ਰਹੇ। 

ਸੂਚਨਾ ਮੁਤਾਬਕ ਸਥਾਨਕ ਗਣੈਸ਼ਾ ਬਸਤੀ 'ਚ ਵੰਦਨਾ ਹਸਪਤਾਲ ਦੇ ਨਜਦੀਕ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਲੱਗਿਆ ਹੈ। ਅੱਜ ਸਵੇਰੇ ਕਰੀਬ ਢਾਈ ਵਜੇਂ ਦੋ ਆਗਿਆਤ ਲੁਟੇਰਿਆਂ ਵਲੋਂ ਇਸ ਏਟੀਐਮ ਦੇ ਅੰਦਰ ਵੜ ਕੇ ਇਸਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਇਸ ਦੌਰਾਨ ਪੁਲਿਸ ਪਾਰਟੀ ਦੇ ਇੱਥੋ ਦੀ ਗੁਜ਼ਰਨ ਦੇ ਚੱਲਦੇ ਉਹ ਛੱਡ ਕੇ ਵੱਜ ਗਏ। ਸੂਤਰਾਂ ਮੁਤਾਬਕ ਛੂੱਟੀ ਹੋਣ ਕਾਰਨ ਏਟੀਐਮ ਵਿਚ ਕਾਫ਼ੀ ਸਾਰੀ ਨਗਦੀ ਸੀ।

ਘਟਨਾ ਦਾ ਪਤਾ ਚੱਲਦੇ ਹੀ ਥਾਣਾ ਕੋਤਵਾਲੀ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦਸਿਆ ਕਿ ਅਗਿਆਤ ਲੁਟੇਰਿਆਂ ਵਿਰੁਧ ਕੇਸ ਦਰਜ਼ ਕਰ ਲਿਆ ਗਿਆ ਹੈ ਪ੍ਰੰਤੂ ਅੱਜ ਬੈਂਕ ਵਿਚ ਛੁੱਟੀ ਹੋਣ ਕਾਰਨ ਬਾਹਰਲੇ ਕੈਮਰੇ ਦੀ ਫੁਟੇਜ ਨਹੀਂ ਮਿਲ ਸਕੀ।