ਸੜਕ ਹਾਦਸੇ ਵਿਚ ਦੋ ਔਰਤਾਂ ਗੰਭੀਰ ਰੂਪ 'ਚ ਜ਼ਖ਼ਮੀ
ਨੰਗਲ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਐਮ.ਪੀ ਕੋਠੀ ਇਲਾਕੇ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਦੋ ਔਰਤਾਂ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ। ਇਨ੍ਹਾਂ ...
ਨੰਗਲ, ਨੰਗਲ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਐਮ.ਪੀ ਕੋਠੀ ਇਲਾਕੇ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਦੋ ਔਰਤਾਂ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ। ਇਨ੍ਹਾਂ ਵਿਚੋਂ ਇਕ ਔਰਤ ਨੂੰ ਉਸਦੇ ਗੰਭੀਰ ਹਲਾਤਾਂ ਨੂੰ ਦੇਖਦਿਆਂ ਹੋਏ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਪਤਨੀ ਦੇਵ ਸਿੰਘ ਸੈਣੀ ਅਤੇ ਰਜਨੀ ਦੇਵੀ ਪਤਨੀ ਸੰਦੀਪ ਕੁਮਾਰ ਸੈਣੀ ਦੋਨੋ ਹੀ ਨਿਵਾਸੀ ਪਿੰਡ ਬੰਦਲੈਹੜੀ,
ਨੰਗਲ ਵਿਖੇ ਲੱਗੀ ਕਿਸਾਨ ਮੰਡੀ ਵਿਚੋ ਸਬਜੀ ਤੇ ਕੁੱਝ ਹੋਰ ਘਰੇਲੂ ਸਮਾਨ ਖਰੀਦ ਕੇ ਘਰ ਨੂੰ ਵਾਪਿਸ ਆਪਣੀ ਸਕੂਟੀ ਤੇ ਜਾ ਰਹੀਆਂ ਸਨ ਕਿ ਐਮ.ਪੀ ਕੋਠੀ ਇਲਾਕੇ ਕੋਲ ਦੋ ਸਾਂਡ ਜੋ ਕਿ ਆਪਸ ਲੜ ਰਹੇ ਸਨ ਇਨ੍ਹਾਂ ਦੀ ਸਕੂਟੀ ਵਿਚ ਆ ਟਕਰਾਏ। ਇਸ ਸੜਕ ਹਾਦਸੇ ਵਿਚ ਸੁੰਿਦਰ ਕੌਰ ਅਤੇ ਰਜਨੀ ਦੋਨ੍ਹਾਂ ਹੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ
ਤੇ ਇਨ੍ਹਾਂ ਨੂੰ ਸੜਕ ਲਾਗੇ ਖੜੇ ਲੋਕਾਂ ਨੇ ਤਤਕਾਲ ਬੀ.ਬੀ.ਐਮ.ਬੀ ਹਸਪਤਾਲ ਵਿਖੇ ਪਹੁੰਚਾਇਆ। ਡਾਕਟਰਾਂ ਨੇ ਸੁਰਿੰਦਰ ਕੋਰ ਜਿਸਦੇ ਸਿਰ ਨੂੰ ਗੰਭੀਰ ਸੱਟ ਲੱਗੀ ਸੀ ਦੇ ਹਲਾਤਾਂ ਨੂੰ ਧਿਆਨ ਵਿਚ ਰੱਖਿਦਿਆਂ ਹੋਏ ਪੀ. ਜੀ. ਆਈ ਚੰਡੀਗੜ ਵਿਖੇ ਰੈਫਰ ਕਰ ਦਿੱਤਾ। ਜਿਕਰਯੋਗ ਹੈ ਕਿ ਇਲਾਕੇ ਵਿਚ ਘੁਮਣ ਵਾਲੇ ਅਵਾਰਾਂ ਸਾਂਡਾ, ਜਾਨਵਰਾਂ ਕਾਰਨ ਆਏ ਦਿਨ੍ਹ ਹਾਦਸੇ ਵਾਪਰਦੇ ਰਹਿੰਦੇ ਹਨ ਤੇ ਨਗਰ ਕੌਂਸਲ ਨੰਗਲ ਇਸ ਵਿਸ਼ੇ ਤੇ ਕੋਈ ਵੀ ਠੋਸ ਕਾਰਵਾਈ ਨਹੀ ਕਰ ਰਹੀ ।