1984 ਤੋਂ 1996 ਤਕ ਸਿੱਖਾਂ ’ਤੇ ਹੋਏ ਤਸ਼ੱਦਦ ਦਾ ਹਿਸਾਬ ਦੇਣ ਸਰਕਾਰਾਂ : ਧਰਮੀ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੂਨ 1984 ਵਿਚ ਅਕਾਲ ਤਖ਼ਤ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ ਸੰਗਤਾਂ ਨੂੰ ਸ਼ਰਧਾਂਜਲੀ ਦੇਣ ਅਤੇ

Dharmi Fauji

ਧਾਰੀਵਾਲ, 24 ਜੂਨ (ਇੰਦਰ ਜੀਤ): ਜੂਨ 1984 ਵਿਚ ਅਕਾਲ ਤਖ਼ਤ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ ਸੰਗਤਾਂ ਨੂੰ ਸ਼ਰਧਾਂਜਲੀ ਦੇਣ ਅਤੇ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਦੀ ਯਾਦ ਨੂੰ ਸਮਰਪਿਤ ਗੁਰੂ ਰਵੀਦਾਸ ਮੰਦਰ ਧਾਰੀਵਾਲ ਅਤੇ ਗੁਰਦਵਾਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਫੱਜੂਪਰ ਵਿਖੇ ਪ੍ਰਬੰਧਕਾਂ ਵਲੋਂ ਕਰਵਾਏ ਧਾਰਮਕ ਸਮਾਗਮ ਸ਼ਲਾਘਾਯੋਗ ਪਹਿਲ-ਕਦਮੀ ਹੈ ਜਿਸ ਨਾਲ ਜੂਨ 1984 ਹਮਲੇ ਦੇ ਤੱਥਾਂ ਨੂੰ ਉਜਗਾਰ ਕਰਨ ਲਈ ਸਿੱਖ ਕੌਮ ਵੀ ਜਾਗੂਰਕ ਹੋਵੇਗੀ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਅਪਣੇ ਮੁੱਖ ਦਫ਼ਤਰ ਧਾਰੀਵਾਲ ਵਿਖੇ ਮੀਟਿੰਗ ਦੌਰਾਨ ਕੀਤਾ। ਧਰਮੀ ਫ਼ੌਜੀਆਂ ਨੇ ਕਿਹਾ ਕਿ ਹਰ ਸਾਲ ਇਕ ਜੂਨ ਤੋਂ 15 ਜੂਨ ਤਕ ਹਮਲੇ ਦੌਰਾਨ ਸ਼ਹੀਦ ਹੋਈ ਸੰਗਤਾਂ ਦੀ ਯਾਦ ਵਿਚ ਧਾਰਮਕ ਸਮਾਗਮ ਕਰਵਾਉਣੇ ਚਾਹੀਦੇ ਹਨ ਅਤੇ 1984 ਤੋਂ 1996 ਦੌਰਾਨ ਸਿੱਖ ਕੌਮ ’ਤੇ ਹੋਏ ਜ਼ੁਲਮ ਦਾ ਹਿਸਾਬ ਸਰਕਾਰ ਤੋਂ ਮੰਗਿਆ ਜਾਵੇ। ਧਰਮੀ ਫ਼ੌਜੀਆਂ ਨੇ ਕਿਹਾ ਕਿ ਜੇਕਰ ਅਕਾਲ ਤਖ਼ਤ ਸਾਹਿਬ ’ਤੇ ਹੋਏ ਹਮਲਿਆਂ ਦਾ ਹਿਸਾਬ ਮੰਗਿਆ ਹੁੰਦਾ ਤਾਂ ਸਿੱਖਾਂ ’ਤੇ ਹੋ ਰਹੇ ਇਕ ਤਰਫ਼ੇ ਹਮਲੇ ਸ਼ਾਇਦ ਨਾ ਹੁੰਦੇ। ਇਸ ਮੌਕੇ ਪੰਜਾਬ ਪ੍ਰਧਾਨ ਮੇਵਾ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਕੈਸ਼ੀਅਰ ਸੁਖਦੇਵ ਸਿੰਘ, ਸਵਿੰਦਰ ਸਿੰਘ ਕਲੂਹ ਸੋਹਲ, ਸਵਿੰਦਰ ਸਿੰਘ ਐਮਾਂ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।