ਸੋਸ਼ਲ ਮੀਡੀਏ 'ਤੇ ਸਿੱਖਾਂ ਵਿਰੁਧ ਕੂੜ ਪ੍ਰਚਾਰ ਕਰਨ ਵਾਲਿਆਂ 'ਤੇ ਨਜ਼ਰ ਰੱਖੇਗਾ ਸਿੱਖ ਵਕੀਲ ਗਰੁਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਏ 'ਤੇ ਸਿੱਖਾਂ ਵਿਰੁਧ ਕੂੜ ਪ੍ਰਚਾਰ ਕਰਨ ਵਾਲਿਆਂ 'ਤੇ ਨਜ਼ਰ ਰੱਖੇਗਾ ਸਿੱਖ ਵਕੀਲ ਗਰੁਪ

1

ਲੁਧਿਆਣਾ, 25 ਜੂਨ (ਆਰ.ਪੀ. ਸਿੰਘ): ਅੱਜ ਜ਼ਿਲ੍ਹਾ ਕਚਹਿਰੀ ਵਿਚ ਸਿੱਖ ਦਰਦੀ ਵਕੀਲਾਂ ਦੀ ਇਕ ਅਹਿਮ ਬੈਠਕ ਹੋਈ ਜਿਸ ਵਿਚ ਕਈ ਮਸਲੇ ਵਿਚਾਰੇ ਗਏ ਅਤੇ ਮੁੱਖ ਤੌਰ 'ਤੇ ਸੋਸ਼ਲ ਮੀਡੀਏ ਦੇ ਤੌਰ 'ਤੇ ਵਰਤੇ ਜਾਂਦੇ ਫੇਸਬੁੱਕ ਬਾਰੇ ਵਿਚਾਰ ਕੀਤੀ ਜਿਥੇ ਅੱਜਕਲ ਫੇਕ ਆਈਡੀਆਂ ਬਣਾ ਬਣਾ ਕੇ ਸਿੱਖ ਧਰਮ ਬਾਰੇ ਗ਼ਲਤ ਪੋਸਟਾਂ ਪਾਈਆਂ ਜਾ ਰਹੀਆਂ ਨੇ ਇਥੋਂ ਤਕ ਕੀ ਸਿੱਖ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਸਤਿਕਾਰਤ ਸਿੱਖਾਂ ਦੀਆਂ ਫ਼ੋਟੋਆਂ ਤਕ ਐਡਿਟ ਹੋ ਰਹੀਆਂ ਹਨ। ਅਜਿਹੀਆਂ ਪੋਸਟਾਂ ਦਾ ਹੜ੍ਹ ਆਇਆ ਹੋਇਆ ਤੇ ਇਹ ਸੱਭ ਕੁੱਝ ਇਨ੍ਹਾਂ ਗ਼ਲਤ ਤਰੀਕੇ ਨਾਲ ਪਾਇਆ ਜਾਂਦਾ ਹੈ ਜਿਸ ਨੂੰ ਵੇਖ ਕੇ ਸਿਰਫ਼ ਸਿੱਖ ਧਰਮ ਹੀ ਨਹੀਂ ਹੋਰ ਧਰਮਾਂ ਦੇ ਧਾਰਮਕ ਵਿਅਕਤੀਆਂ ਦਾ ਹਿਰਦਾ ਵੀ ਜ਼ਰੂਰ ਦੁਖੀ ਹੁੰਦਾ ਹੈ ਅਤੇ ਧਾਰਮਕ ਨਾਵਾਂ ਤੋਂ ਵੱਖ-ਵੱਖ ਪੇਜ ਅਤੇ ਗਰੁਪ ਬਣਾ ਕੇ ਫੇਕ ਆਈਡੀਆਂ ਰਾਹੀਂ ਸਿੱਖ ਧਰਮ ਬਾਰੇ ਅਜਿਹਾ ਗੰਦ ਕਿਹਾ ਜਾ ਰਿਹਾ ਜਿਸ ਨੂ ਸ਼ਬਦਾਂ ਰਾਹੀਂ ਦਸਦੇ ਵੀ ਸ਼ਰਮ ਮਹਿਸੂਸ ਹੁੰਦੀ ਹੈ। ਇਸ ਕਰ ਕੇ ਅਜਿਹੇ ਲੋਕਾਂ ਵਿਰੁਧ ਕਾਨੂੰਨੀ ਤੌਰ 'ਤੇ ਕਾਰਵਾਈ ਕਰਨ ਲਈ ਸਿੱਖ ਵਕੀਲ ਗਰੁਪ ਬਣਾਇਆ ਗਿਆ ਹੈ ਜੋ ਸੋਸ਼ਲ ਮੀਡੀਏ ਰਾਹੀਂ ਸਿੱਖ ਧਰਮ ਵਿਰੁਧ ਬੋਲਣ ਵਾਲਿਆਂ 'ਤੇ ਪੂਰੀ ਨਜ਼ਰ ਰੱਖੇਗਾ ਅਤੇ ਉਨ੍ਹਾਂ 'ਤੇ ਕਾਨੂੰਨੀ ਤੌਰ 'ਤੇ ਕਾਰਵਾਈ ਕਰੇਗਾ। ਇਸ ਗਰੁਪ ਵਿਚ ਚਾਰ ਮੁਢਲੇ ਮੈਂਬਰਜ਼ ਨੇ ਗਰੁਪ ਬਣਾ ਕੇ ਇਸ ਦੀ ਰੂਪ-ਰੇਖਾ ਤਿਆਰ ਕਰ ਕੇ ਛੇਤੀ ਹੀ ਪੁਲਸਿ ਕਮਿਸ਼ਨਰ ਅਤੇ ਹੈੱਡ ਸਾਈਬਰ ਸੈੱਲ ਨਾਲ ਮਿਲ ਕੇ ਅਜਿਹੇ ਮਾਮਲਿਆਂ ਬਾਰੇ ਵਿਚਾਰ ਕੀਤੀ ਜਾਵੇਗੀ।