ਸਰਕਾਰੀ ਸਹੂਲਤਾਂ ਲੈਣ ਲਈ ਦਰ-ਦਰ ਠੋਕਰਾਂ ਖਾ ਰਿਹਾ ਸ਼ਹੀਦ ਹੌਲਦਾਰ ਬਲਜਿੰਦਰ ਸਿੰਘ ਦਾ ਪਰਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਦਾ ਕਹਿਣਾ ਸਰਕਾਰ ਨੇ 12 ਲੱਖ ਕਹਿ ਕੇ 5 ਲੱਖ ਹੀ ਦਿੱਤਾ

1

ਟਾਂਡਾ ਉੜਮੁੜ, 25 ਜੂਨ (ਅੰਮ੍ਰਿਤਪਾਲ ਬਾਜਵਾ): ਭਾਵੇਂ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਦੇਸ਼ ਦੀ ਰਾਖੀ ਕਰਦਿਆਂ ਬਰਫ਼ੀਲੇ ਪਹਾੜਾਂ ਵਿਚ ਸ਼ਹੀਦ ਹੋਣ ਮਗਰੋਂ ਸਰਕਾਰ ਮ੍ਰਿਤਕ ਫੌਜੀਆਂ ਦੇ ਪਰਵਾਰਾਂ ਨੂੰ ਬੇਸ਼ੁਮਾਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਾਅਵੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਫੌਜੀਆਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਿਆ ਕਿ ਅੱਜ ਵੀ ਅਪਣੇ ਸ਼ਹੀਦ ਹੋਏ ਪੁੱਤ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸਰਕਾਰੀ ਦੇ ਦਾਅਵਿਆਂ ਨੂੰ ਤਰਸ ਰਹੇ ਹਨ। ਜਿਸ ਦੀ ਮਿਸਾਲ ਹੁਸ਼ਿਆਰਪੁਰ ਦੇ ਪਿੰਡ ਜਹੁਰਾ ਦਾ ਨੌਜਵਾਨ ਜਨਵਰੀ ਮਹੀਨੇ ਹੌਲਦਾਰ ਬਲਜਿੰਦਰ ਸਿੰਘ ਦੇਸ਼ ਦੀ ਰਾਖੀ ਕਰਦਿਆਂ ਨੌਜਵਾਨ ਲੇਹ ਲੱਦਾਖ ਦੀਆਂ ਬਰਫ਼ੀਲੀਆਂ ਚੋਟੀਆਂ 'ਤੇ ਵੀ ਗਸ਼ਤ ਕਰ ਰਿਹਾ ਸੀ, ਜਦੋਂ ਉਸ ਨੂੰ ਮਾਈਨਸ 30 ਡਿਗਰੀ ਬਰਫੀਲੇ ਤੂਫਾਨ ਨੇ ਦੱਬ ਗਿਆ। ਜਦ ਕਿ ਮੇਰੇ ਜਵਾਨ ਪੁੱਤਰ ਜਨਵਰੀ 2020 ਸਾਲ ਵਿਚ ਹੀ ਸ਼ਹੀਦ ਹੋਇਆ ਸੀ। ਭਾਵੇਂ ਕਿ ਸਰਕਾਰੀ ਸਮਾਗਮਾਂ ਨਾਲ ਵਿਦਾਈ ਦਿੱਤੀ। ਪਰ ਕੋਈ ਸਰਕਾਰੀ ਗਰਾਂਟ ਕੋਈ ਨਹੀਂ। ਜਿਥੇ ਕਿ ਸਰਕਾਰ ਨੇ 12 ਲੱਖ ਕਹਿ ਕੇ 5 ਲੱਖ ਹੀ ਦਿੱਤਾ ਹੈ। ਜਿਸ ਨਾਲ ਗੁਜ਼ਾਰਾ ਬਹੁਤ ਮੁਸ਼ਕਲ ਹੈ। ਗੱਲਬਾਤ ਕਰਦਿਆਂ ਸ਼ਹੀਦ ਨੌਜਵਾਨ ਦੀ ਪਤਨੀ ਪ੍ਰਦੀਪ ਕੌਰ ਨੇ ਦੱਸਿਆ ਕਿ ਮੇਰੇ 2 ਬੱਚੇ ਜੁੜਵਾ ਹੋਏ ਸਨ। ਜਿਨ੍ਹਾਂ ਦੀ ਉਮਰ ਕਰੀਬ ਹੁਣ 5 ਸਾਲ ਦੇ ਹਨ। ਜਦ ਕਿ ਮੈਂ ਬੱਚਿਆਂ ਸਮੇਤ ਅਪਣੀ ਸੱਸ ਤੇ ਮ੍ਰਿਤਕ ਦੀ ਭੈਣ ਇੱਕੋ ਘਰ ਵਿਚ ਰਹਿ ਰਹੇ ਹਾਂ ਅਤੇ ਉਹ ਮਕਾਨ ਵੀ ਕਰਜ਼ਾ ਚੁੱਕ ਕੇ ਬਣਾਇਆ ਸੀ। ਜਿਸ ਦਾ ਕਰਜ਼ਾ ਅਜੇ ਵੀ ਸਿਰ 'ਤੇ ਹੈ। ਸ਼ਹੀਦ ਦੀ ਮਾਤਾ ਖੇਤੀਬਾੜੀ ਆਪ ਕਰਕੇ ਸ਼ਹੀਦ ਦੇ ਪਰਿਵਾਰ ਨੂੰ ਪਾਲ ਰਹੀ ਹੈ। ਜਦ ਕਿ ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਸੀ।

ਜਿਸ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸਕਲ ਚਲ ਰਿਹਾ ਹੈ। ਭਾਵੇਂ ਕਿ ਸਰਕਾਰ ਬਾਕੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਬਹੁਤ ਵੱਡਾ ਯੋਗਦਾਨ ਦੇਣ ਲਈ ਕੋਈ ਕਸਰ ਨਹੀਂ ਛੱਡ ਰਹੀ। ਪਰ ਅਸੀਂ ਅਪਣੇ ਪੁੱਤਰ ਦੇ ਸ਼ਹੀਦ ਹੋਣ ਮਗਰੋਂ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਬੈਠੇ ਹਾਂ ਕਿ ਸਰਕਾਰ ਕਦੋਂ ਪਰਿਵਾਰ ਨੂੰ ਮਾਣ ਸਤਿਕਾਰ ਦੇਵੇਗੀ। ਜਿਥੇ ਕਿ ਇਹ ਪਰਿਵਾਰ ਪਿਛਲੇ 6 ਮਹਿਨੀਆਂ ਤੋਂ ਸਰਕਾਰ ਦੇ ਦਾਂਅਵਿਆ ਤੇ ਸਹੂਲਤਾਂ ਲਈ ਤਰਸ ਰਿਹਾ ਹੈ। ਪਰ ਸਰਕਾਰ ਨੇ ਪਰਿਵਾਰਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰ ਦਿੱਤੇ ਪਰ ਇਹ ਨਹੀਂ ਪਤਾ ਕਿ ਪੂਰੇ ਕਦ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਗੇੜੇ ਮਾਰ ਮਾਰ ਕੇ ਵੀ ਪਰਿਵਾਰ ਦੀ ਸੇਣਵਾਈ ਨਹੀਂ ਹੋ ਰਹੀ । ਸਹੀਦ ਦੀ ਮਾਤਾ ਕਾਂਤਾ ਦੇਵੀ ਵਾਸੀ ਜਹੂਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਿਰਫ 5 ਲੱਖ ਰੁਪਏ ਸਿਰਫ ਦੇ ਸਰਕਾਰ ਨੇ ਨਵਾਜਿਆ ਹੈ। ਜਦ ਕਿ ਪੰਜਾਬ ਸਰਕਾਰ ਨੇ 12 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਉਸਦੀ ਭੈਣ ਅਮਨਦੀਪ ਕੌਰ ਨੇ ਦੱਸਿਆ ਕਿ ਭਰਾ ਦੇ ਸ਼ਹੀਦ ਹੋਣ ਮਗਰੋਂ ਮਹਿੰਗਾਈ ਹੋਣ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸਕਲ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਘਰ ਦੇ ਬਿਜਲੀ ਦੇ ਬਿਲ ਮੁਫ਼ਤ ਹੋਵੇ ਅਤੇ ਉਨ੍ਹਾਂ ਦੀ ਯਾਦ ਵਿਚ ਕੋਈ ਸਕੂਲ ਦਾ ਨਾਮ ਰੱਖਣਾ ਚਾਹੀਦਾ ਹੈ। ਸਰਕਾਰ ਦੇਸ ਦੀ ਰਾਖੀ ਕਰ ਰਹੇ ਮ੍ਰਿਤਕ ਸ਼ਹੀਦ ਹੋਏ ਹੌਲਦਾਰ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਸਰਕਾਰ ਕਦੋ ਸ਼ਹੀਦ ਦੇ ਪਰਿਵਾਰ ਨੂੰ ਸਨਮਾਨ ਦੇਵਗੀ।